ਜ਼ੋਨਲ ਅਤੇ ਇੰਟਰ-ਜ਼ੋਨਲ ਯੂਥ ਫੈਸਟੀਵਲ ‘ਚ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜ਼ੋਨਲ ਅਤੇ ਇੰਟਰ-ਜ਼ੋਨਲ ਯੂਥ ਫੈਸਟੀਵਲ ‘ਚ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਵਿਦਿਆਰਥੀਆਂ ਨੇ ਯੂਥ ਫੈਸਟੀਵਲ ਵਿੱਚ ਕਾਲਜ ਦਾ ਨਾਂ ਰੋਸ਼ਨ ਕੀਤਾ-ਪ੍ਰਿੰ. ਪਰਵਿੰਦਰ ਸਿੰਘ 

ਹੁਸ਼ਿਆਰਪੁਰ, 16 ਜਨਵਰੀ ( ਤਰਸੇਮ ਦੀਵਾਨਾ ) –

ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖ਼ੇ ਹੋਏ ਜ਼ੋਨਲ ਅਤੇ ਇੰਟਰ-ਜ਼ੋਨਲ ਯੂਥ ਫੈਸਟੀਵਲ ਦੇ ਸੰਗੀਤ ਵਿਭਾਗ ਦੇ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵੰਨਗੀਆਂ ਵਿੱਚ ਮੱਲਾਂ ਮਾਰੀਆਂ ਹਨ। ਗਰੁੱਪ ਭਜਨ ਮੁਕਾਬਲੇ ਵਿੱਚ ਅਰਸ਼ਪ੍ਰੀਤ ਕੌਰ, ਮੁਸਕਾਨਦੀਪ ਕੌਰ, ਪਲਵਿੰਦਰ ਕੌਰ, ਸੋਨੀਆ ਬੰਗਾ, ਮੈਰੀ ਪ੍ਰਿਆ, ਸਤਵੀਰ ਕੌਰ ਅਤੇ ਨਵਦੀਪ ਕੌਰ ਨੇ ਜ਼ੋਨਲ ਅਤੇ ਇੰਟਰ-ਜ਼ੋਨਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਲੇਡੀਜ਼ ਟਰੈਡੀਸ਼ਨਲ ਸੌਂਗ ਵਿੱਚ ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੇ ਜ਼ੋਨਲ ਵਿੱਚ ਦੂਜਾ ਅਤੇ ਇੰਟਰ-ਜ਼ੋਨਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਾਰ ਗਾਇਨ ਵਿੱਚ ਮੁਸਕਾਨਦੀਪ ਕੌਰ, ਪਲਵਿੰਦਰ ਕੌਰ ਅਤੇ ਸਤਵੀਰ ਕੌਰ ਨੇ ਜ਼ੋਨਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇੰਟਰ-ਜ਼ੋਨਲ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਲੀ ਗਾਇਨ ਅਤੇ ਕਵੀਸ਼ਰੀ ਗਾਇਨ ਵਿੱਚ ਵੀ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਮੁਸਕਾਨਦੀਪ ਕੌਰ ਨੇ ਕਵੀਸ਼ਰੀ ਗਾਇਨ ਦੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਗਰੁੱਪ ਗਾਨ ਮੁਕਾਬਲੇ ਵਿੱਚ ਸੰਦੀਪ ਕੁਮਾਰ, ਆਕਾਸ਼ਦੀਪ, ਅਰਮਾਨ ਭੁੱਟਾ, ਜੈ ਸ਼ਰਮਾ, ਪੰਕਜ, ਸੁਖਮਨ ਸਿੰਘ ਅਤੇ ਖੁਸ਼ਬੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੀਤ/ਗ਼ਜ਼ਲ ਵਿੱਚ ਪੰਕਜ ਨੇ ਪਹਿਲਾ ਸਥਾਨ, ਇੰਡੀਅਨ ਕਲਾਸੀਕਲ ਵਿੱਚ ਇਸ਼ਮੀਤ ਸਿੰਘ ਨੇ ਤੀਜਾ ਸਥਾਨ, ਪਰਕਸ਼ਨ ਵਿੱਚ ਦਿਲਪ੍ਰੀਤ ਸਿੰਘ ਨੇ ਜ਼ੋਨਲ ਅਤੇ ਇੰਟਰ-ਜ਼ੋਨਲ ਵਿੱਚ ਦੂਜਾ ਸਥਾਨ, ਨਾਨ-ਪਰਕਸ਼ਨ ਵਿੱਚ ਜੈ ਸ਼ਰਮਾ ਨੇ ਤੀਜਾ ਸਥਾਨ, ਫੋਕ ਇੰਸਟਰੂਮੈਂਟ ਵਿੱਚ ਸੁਖਮਨ ਸਿੰਘ ਨੇ ਤੀਜਾ ਸਥਾਨ ਅਤੇ ਫੋਕ ਸੌਂਗ ਵਿੱਚ ਖੁਸ਼ਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਫੋਕ ਆਰਕੈਸਟਰਾ ਅਤੇ ਇੰਡੀਅਨ ਆਰਕੈਸਟਰਾ ਦੋਵਾਂ ਮੁਕਾਬਲਿਆਂ ਵਿੱਚ ਕਿਰਤ ਸਿੰਘ, ਜੈ ਸ਼ਰਮਾ, ਦਿਲਪ੍ਰੀਤ ਸਿੰਘ, ਇਸ਼ਮੀਤ ਸਿੰਘ, ਸਨਮਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਆਦਿਤਿਆ, ਮਨਪ੍ਰੀਤ ਸਿੰਘ, ਕਮਲਜੋਤ ਸਿੰਘ, ਮੰਦੀਪ ਸਿੰਘ, ਸੁਖਪ੍ਰੀਤ ਸਿੰਘ, ਸੁਖਮਨ ਸਿੰਘ ਅਤੇ ਆਕਾਸ਼ਦੀਪ ਸਿੰਘ ਆਦਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨਲ ਅਤੇ ਇੰਟਰ-ਜ਼ੋਨਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਯੂਥ ਫੈਸਟੀਵਲ ਵਿੱਚ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ ਨੇ ਸੰਗੀਤ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਸਮੁੱਚੇ ਸਟਾਫ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਵਧੀਆ ਅਗਵਾਈ ਲਈ ਵਿਸ਼ੇਸ਼ ਤੌਰ ‘ਤੇ ਸ਼ਾਬਾਸ਼ੀ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸਫਲਤਾਵਾਂ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *