ਲਉ ਜੀ ਪਟਵਾਰੀ ਆ ਗਏ ਪੰਜਾਬ ਸਰਕਾਰ ਦੇ ਹੱਕ ਵਿੱਚ ਕੀਤੀ ਪ੍ਰੈਸ ਵਾਰਤਾ ਕਰਕੇ ਕਿਹਾ ਸਰਕਾਰ ਦੇ ਹਰ ਹੁਕਮ ਦੀ ਕਰਾਂਗੇ ਪਾਲਣਾ

ਲਉ ਜੀ ਪਟਵਾਰੀ ਆ ਗਏ ਪੰਜਾਬ ਸਰਕਾਰ ਦੇ ਹੱਕ ਵਿੱਚ ਕੀਤੀ ਪ੍ਰੈਸ ਵਾਰਤਾ ਕਰਕੇ ਕਿਹਾ ਸਰਕਾਰ ਦੇ ਹਰ ਹੁਕਮ ਦੀ ਕਰਾਂਗੇ ਪਾਲਣਾ

ਬਟਾਲਾ 15ਸੇਪਜਿਥੇ ਪਟਵਾਰ ਯੂਨੀਅਨ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਕੰਮਕਾਜ ਰੋਕ ਕੇ ਬੈਠੇ ਹੋਏ ਹਨ ਤੇ ਓਥੇ ਹੀ ਦੂਸਰੇ ਪਾਸੇ ਨਿਊ ਰੇਵਨਿਊ ਪਟਵਾਰੀ ਕਾਨਗੋ ਜਥੇਬੰਦੀ ਪੰਜਾਬ ਦੀ ਅਗੁਵਾਹੀ ਚ ਪਟਵਾਰੀਆਂ ਵਲੋਂ ਬਟਾਲਾ ਚ ਪ੍ਰੈਸ ਵਾਰਤਾ ਕਰਦੇ ਹੋਏ ਪੰਜਾਬ ਸਰਕਾਰ ਦੇ ਹੱਕ ਚ ਖੜਨ ਦਾ ਫੈਂਸਲਾ ਲਿਆ ਗਿਆ। ਇਸ ਮੌਕੇ ਪਟਵਾਰੀਆਂ ਨੇ ਕਿਹਾ ਕੇ ਪੰਜਾਬ ਸਰਕਾਰ ਦੇ ਹੱਕ ਵਿੱਚ ਖੜੇ ਹਾਂ ਤੇ ਖੜੇ ਰਹਾਂਗੇ ।ਓਹਨਾ ਕਿਹਾ ਕਿ ਪੰਜਾਬ ਸਰਕਾਰ ਜਿਥੇ ਡਿਊਟੀ ਲਗਾਉਗੀ ਉਥੇ ਹੀ 24 ਘੰਟੇ ਕੰਮ ਕਰਣਗੇ।ਪੰਜਾਬ ਦੇ ਲੋਕਾਂ ਨੂੰ ਨਹੀਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਗੇ।

ਯੂਨੀਅਨਾਂ ਨਾਲ ਸਬੰਧਿਤ ਪਟਵਾਰੀਆਂ ਨੇ ਕਿਹਾ ਕਿ ਭ੍ਰਿਸ਼ਟ ਪਟਵਾਰੀਆਂ ਦਾ ਉਹ ਬਿਲਕੁਲ ਸਾਥ ਨਹੀਂ ਦੇਣਗੇ ਅਤੇ ਨਾ ਹੀ ਉਹ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਸਮਰਥਨ ਕਰਨਗੇ।ਨਾਲ ਹੀ ਓਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟ ਪਟਵਾਰੀਆਂ ਤੇ ਅਫਸਰਾਂ ਖਿਲਾਫ ਸਖਤੀ ਕਰਕੇ ਬਿਲਕੁਲ ਸਹੀ ਕੀਤਾ।ਓਹਨਾ ਕਿਹਾ ਕਿ ਭ੍ਰਿਸ਼ਟ ਪਟਵਾਰੀਆਂ ਤੇ ਅਫਸਰਾਂ ਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਹੈ ।

 

Leave a Reply

Your email address will not be published. Required fields are marked *