ਬਾਲੀਵੁੱਡ ਸਟਾਰ ਟਾਈਗਰ ਸ਼ਰਾਫ ਤੇ ਹੋਇਆ ਜਾਨਲੇਵਾ ਹਮਲਾ ਬਾਲ ਬਾਲ ਬਚੇ ਅਦਾਕਾਰ ਟਾਈਗਰ ਸ਼ਰਾਫ
ਮੁੰਬਈ/ ਬਿਊਰੋ

ਫਿਲਮੀ ਅਦਾਕਾਰ ਟਾਈਗਰ ਸ਼ਰਾਫ ਤੇ ਐਤਵਾਰ ਸ਼ਾਮ (18 ਅਕਤੂਬਰ, 2026), ਮੁੰਬਈ ਦੇ ਜੁਹੂ ਇਲਾਕੇ ਵਿੱਚ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਪੰਜ ਗੋਲੀਆਂ ਚਲਾਈਆਂ। ਟਾਈਗਰ ਸ਼ਰਾਫ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਉਸਦੇ ਹੱਥ ‘ਤੇ ਸ਼ੀਸ਼ੇ ਦੇ ਟੁਕੜਿਆਂ ਅਤੇ ਬਾਰੂਦ ਨਾਲ ਮਾਮੂਲੀ ਸੱਟਾਂ ਲੱਗੀਆਂ। ਇਸ ਹਮਲੇ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਅਨਿਲ ਪੰਡਿਤ ਅਤੇ ਹਰਮਨ ਸੰਧੂ ਨੇ ਇੱਕ ਆਡੀਓ ਅਤੇ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ। ਹਾਲਾਂਕਿ, ਮੁੰਬਈ ਪੁਲਿਸ ਨੇ ਅਜੇ ਤੱਕ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
