ਵਿੱਤੀ ਯੋਜਨਾਵਾਂ ਤੋਂ ਵਾਂਝੇ ਲੋਕਾਂ ਨੂੰ ਜੋੜਨ ਲਈ ਪੰਜਾਬ ਵਿੱਚ 21 ਅਕਤੂਬਰ ਤੋਂ ਚੱਲੇਗੀ ਵਿਸ਼ੇਸ਼ ਮੁਹਿੰਮ

ਵਿੱਤੀ ਯੋਜਨਾਵਾਂ ਤੋਂ ਵਾਂਝੇ ਲੋਕਾਂ ਨੂੰ ਜੋੜਨ ਲਈ ਪੰਜਾਬ ਵਿੱਚ 21 ਅਕਤੂਬਰ ਤੋਂ ਚੱਲੇਗੀ ਵਿਸ਼ੇਸ਼ ਮੁਹਿੰਮ

 PIB Chandigarh/ rozana reporter

ਭਾਰਤ ਸਰਕਾਰ, ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲੇ ਵੱਲੋਂ ਵਿੱਤੀ ਸਮਾਵੇਸ਼ਨ ਯੋਜਨਾਵਾਂ ਵਿੱਚ ਸਾਰੇ ਵਾਂਝੇ ਲੋਕਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ 21.10.2026 ਤੋਂ 31.12.2026 ਤੱਕ ਹਰ ਗ੍ਰਾਮ ਪੰਚਾਇਤ ਅਤੇ ਸ਼ਹਿਰੀ ਸਥਾਨਕ ਇਕਾਈ ਪੱਧਰ ‘ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐਸ. ਅਤੇ ਵਿਸ਼ੇਸ਼ ਸਕੱਤਰ ਵਿੱਤ, ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਦੀ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾ ਚੁੱਕੀ ਹੈ ਅਤੇ ਸਾਰੇ ਬੈਂਕਾਂ ਅਤੇ ਜ਼ਿਲ੍ਹਾ ਕਲੈਕਟਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸ਼੍ਰੀ ਪੰਕਜ ਸੇਤੀਆ, ਜਨਰਲ ਮੈਨੇਜਰ, ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਰੇ ਬੈਂਕਾਂ ਨੂੰ ਇਸ ਮੁਹਿੰਮ ਵਿੱਚ ਭਾਗ ਲੈਣ, ਵਾਂਝੇ ਲੋਕਾਂ ਨੂੰ ਹਰੇਕ ਯੋਜਨਾ ਦਾ ਲਾਭ ਦੇਣ ਅਤੇ ਕੇ.ਵਾਈ.ਸੀ. ਤੇ ਨਾਮਜ਼ਦਗੀ ਅੱਪਡੇਟ ਕਰਨ ‘ਤੇ ਜ਼ੋਰ ਦਿੱਤਾ ਗਿਆ।

ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਦੇ ਕਨਵੀਨਰ ਸ਼੍ਰੀ ਰਾਮਾਨੁਜ ਪ੍ਰਸਾਦ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਾਰੇ ਯੋਗ ਨਾਗਰਿਕਾਂ ਨੂੰ ਵਿੱਤੀ ਸਮਾਵੇਸ਼ਨ ਨਾਲ ਸਬੰਧਤ ਯੋਜਨਾਵਾਂ ਅਤੇ ਬੈਂਕਿੰਗ ਸਹੂਲਤਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਮੁਹਿੰਮ ਦੇ ਅਧੀਨ ਹੇਠ ਲਿਖੀਆਂ ਮੁੱਖ ਗਤੀਵਿਧੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ:

• ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਵਿੱਚ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ।
• PMJJBY ਅਤੇ PMSBY ਵਿੱਚ ਆਧਾਰ ਸੀਡਿੰਗ (Aadhaar Seeding) ਯਕੀਨੀ ਬਣਾਉਣਾ।
• ਯੋਗ ਨਾਗਰਿਕਾਂ ਦੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਿੱਚ ਨਵੇਂ ਖਾਤੇ ਖੋਲ੍ਹਣਾ।
• ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ ਦੇ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਿੱਚ ਖਾਤੇ ਖੋਲ੍ਹਣਾ।
• ਗੈਰ-ਸਰਗਰਮ (Inoperative) ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਖਾਤਿਆਂ ਨੂੰ ਮੁੜ ਸਰਗਰਮ/ਆਪਰੇਟਿਵ ਕਰਨਾ।
• ਮੌਜੂਦਾ PMJDY ਅਤੇ ਹੋਰ ਬੱਚਤ ਖਾਤਿਆਂ ਦਾ ਮੁੜ-ਕੇ.ਵਾਈ.ਸੀ. (Re-KYC) ਪੂਰਾ ਕਰਨਾ।
• ਜਿੱਥੇ ਲੰਬਿਤ ਹੋਵੇ, ਉਨ੍ਹਾਂ ਖਾਤਿਆਂ ਵਿੱਚ C-KYC ID ਜਨਰੇਟ ਕਰਨਾ।
• ਬੱਚਤ ਖਾਤਿਆਂ ਅਤੇ ਹੋਰ ਬੈਂਕਿੰਗ ਸਹੂਲਤਾਂ, ਜਿਵੇਂ ਕਿ ਲਾਕਰ, ਵਿੱਚ ਨਾਮਜ਼ਦਗੀ (Nomination) ਅੱਪਡੇਟ ਕਰਨਾ।
• ਵਿੱਤੀ ਸਮਾਵੇਸ਼ਨ ਯੋਜਨਾਵਾਂ ਅਤੇ ਗੈਰ-ਸਰਗਰਮ/ਲਾਵਾਰਿਸ ਜਮ੍ਹਾਂ ਰਾਸ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ, ਡਿਜੀਟਲ ਧੋਖਾਧੜੀ ਤੋਂ ਬਚਾਅ, ਸਾਵਧਾਨੀਆਂ ਅਤੇ ਸ਼ਿਕਾਇਤ/ਰਿਪੋਰਟਿੰਗ ਦੇ ਸਬੰਧ ਵਿੱਚ ਜਾਗਰੂਕਤਾ ਪ੍ਰਦਾਨ ਕਰਨਾ।

ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਦੇ ਡਿਪਟੀ ਜਨਰਲ ਮੈਨੇਜਰ ਰਾਮਕਿਸ਼ੋਰ ਮੀਨਾ ਵੱਲੋਂ ਦੱਸਿਆ ਗਿਆ ਕਿ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਰਾਜ ਦੀਆਂ 13,236 ਗ੍ਰਾਮ ਪੰਚਾਇਤਾਂ ਅਤੇ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਕੈਂਪ ਲਗਾਉਣ ਦੀਆਂ ਤਰੀਕਾਂ ਨਿਰਧਾਰਤ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਰਾਜ ਵਿੱਚ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਦਾ ਕੰਮ, ਰਾਜ ਵਿੱਚ ਕਾਰਜਸ਼ੀਲ ਸਾਰੇ ਬੈਂਕਾਂ ਦੀਆਂ 7,669 ਸ਼ਾਖਾਵਾਂ ਅਤੇ 98 ਵਿੱਤੀ ਜਾਗਰੂਕਤਾ ਕੇਂਦਰਾਂ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ।

ਸੁਨੀਲ ਕੁਮਾਰ, ਮੁੱਖ ਪ੍ਰਬੰਧਕ ਨੇ ਦੱਸਿਆ ਕਿ ਇਹ ਮੁਹਿੰਮ ਵਿੱਤੀ ਸਮਾਵੇਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਰਸਮੀ ਬੈਂਕਿੰਗ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਆਮ ਜਨਤਾ ਨੂੰ ਅਪੀਲ ਹੈ ਕਿ ਇਸ ਵਿਸ਼ੇਸ਼ ਮੁਹਿੰਮ ਦੇ ਕੈਂਪਾਂ ਵਿੱਚ ਸ਼ਾਮਲ ਹੋ ਕੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਦਾ ਲਾਭ ਉਠਾਓ।

Leave a Reply

Your email address will not be published. Required fields are marked *