19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ

ਜਲੰਧਰ 14ਅਗਸਤ (ਸੁਨੀਲ ਕੁਮਾਰ)ਰੂਡਸੈਟ ਸੰਸਥਾ (ਪੇਂਡੂ ਵਿਕਾਸ ਅਤੇ ਸਵੈ-ਰੋਜਗਾਰ ਸਿਖਲਾਈ ਸੰਸਥਾ), ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਮਾਣਯੋਗ ਵਰਿੰਦਰ ਸਿੰਘ ਬਾਜਵਾ ਜੀ ਦੀ ਅਗੁਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੁੱਲ 19 FLCRP ਨੂੰ 6 ਦਿਨਾਂ ਦੀ ਟ੍ਰੇਨਿੰਗ ਕਰਵਾਈ ਗਈ।
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲ੍ਹਾ ਜਲੰਧਰ ਵਿੱਚ ਪੇਂਡੂ ਖੇਤਰਾਂ ਦੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹ ਬਣਾਉਣ ਅਤੇ ਉਹਨਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।
ਐਫ.ਐਲ.ਸੀ.ਆਰ.ਪੀ. (ਸਮੂਹਾਂ ਦੇ ਮੈਂਬਰਾਂ) ਨੂੰ ਟ੍ਰੇਨਿੰਗ ਦੌਰਾਨ ਵਿੱਤੀ ਸਾਖਰਤਾ ( ਵਿੱਤੀ ਯੋਜਨਾਬੰਦੀ, ਸਮਝਦਾਰ ਖ਼ਰਚਾ, ਸਮਾਰਟ ਸੇਵਿੰਗ, ਪਰਿਪੱਕ ਉਧਾਰ, ਬੀਮੇ, ਪੈਨਸ਼ਨ) ਬਾਰੇ ਜਾਣਕਾਰੀ ਦਿੱਤੀ ਗਈ। ਇਹ ਐਫ.ਐਲ.ਸੀ.ਆਰ.ਪੀ. ਟ੍ਰੇਨਿੰਗ ਉਪਰਾਂਤ ਪਿੰਡਾਂ ਵਿੱਚ ਜਾ ਕੇ ਵਿੱਤੀ ਸਾਖਰਤਾ ਦੇ ਕੈਪ ਲਗਾ ਕੇ ਲੋਕਾਂ ਨੂੰ ਬਚਤ, ਬੈਂਕਾਂ ਦੇ ਫ਼ਾਇਦੇ, ਬੀਮੇ ਅਤੇ ਪੈਨਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਟ੍ਰੇਨਿੰਗ ਉਪਰੰਤ 19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ ਗਈਆਂ। ਇਸ ਮੌਕੇ ਤੇ ਰੂਡਸੈੱਟ ਸੰਸਥਾ ਦੇ ਡਾਇਰੈਕਟਰ ਤਰੁਣ ਕੁਮਾਰ ਸੇਠੀ, ਡੀ. ਪੀ. ਐਮ.ਸੁਖਵੰਤ ਕੌਰ, ਡੀ.ਐਫ.ਐਮ. ਕੋਮਲ ਕਸ਼ਯਪ, ਮਾਸਟਰ ਟ੍ਰੇਨਰ ਵਿਕਾਸ ਬਕਸ਼ੀ ਅਤੇ ਰਾਹੁਲ ਸਿੰਘ, ਐਮ. ਆਈ. ਐਸ. ਬਲਜਿੰਦਰ ਸਿੰਘ, ਸੀਨੀਅਰ ਫੈਕਲਟੀ ਪਰਗਟ ਸਿੰਘ ਮੌਜੂਦ ਸਨ।
ਤਰੁਣ ਕੁਮਾਰ ਸੇਠੀ,
ਨਿਰਦੇਸ਼ਕ,
ਰੂਡਸੇਟ ਸੰਸਥਾ, ਜਲੰਧਰ।
