Sports India beat Zimbabwe: T20 ਭਾਰਤ ਵੱਲੋਂ ਵਧੀਆ ਗੇਂਦਬਾਜੀ ਅਤੇ ਬੱਲੇਬਾਜ਼ੀ ਕਾਰਨ ਜ਼ਿੰਬਾਬੇ ਦੀ ਕਰਾਰੀ ਹਾਰ

ਹਰਾਰੇ/ ਬਿਊਰੋ

ਬੀਤੇ ਦਿਨ ਇੰਗਲੈਂਡ ਅਤੇ ਭਾਰਤ ਦੇ ਚੱਲ ਰਹੇ ਮੈਚਾਂ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਿਸ ਨਾਲ ਕ੍ਰਿਕਟ ਪ੍ਰੇਮੀਆਂ ਵਿੱਚ ਕਾਫੀ ਰੋਸ਼ ਸੀ ਪਰ ਹਰੇ ਵਿੱਚ ਚੱਲ ਰਹੇ ਭਾਰਤ ਜਿੰਬਾਬੇ ਮੈਚ ਵਿੱਚ ਭਾਰਤ ਨੇ ਜਿੰਦਾਵੇ ਨੂੰ ਕਰਾਰੀ ਹਾਰ ਦਿੱਤੀ ਜਾਣਕਾਰੀ ਦੇ ਅਨੁਸਾਰ ਭਾਰਤ ਨੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ।ਜ਼ਿੰਬਾਬਵੇ ਦੇ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸੂਰਿਆਵੰਸ਼ੀ (50 ਦੌੜਾਂ, 19 ਗੇਂਦਾਂ, 4 ਛੱਕੇ, 4 ਚੌਕੇ) ਅਤੇ ਈਸ਼ਾਨ ਕਿਸ਼ਨ (35 ਦੌੜਾਂ, 24 ਗੇਂਦਾਂ, 3 ਚੌਕੇ, 2 ਛੱਕੇ) ਦੀਆਂ ਪਾਰੀਆਂ ਦੀ ਮਦਦ ਨਾਲ 13.2 ਓਵਰਾਂ ਵਿੱਚ 3 ਵਿਕਟਾਂ ’ਤੇ 126 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕਪਤਾਨ ਸ਼੍ਰੇਅਸ ਅਈਅਰ ਨੇ ਵੀ ਨਾਬਾਦ 28 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਨੇ ਮਯੰਕ (18 ਦੌੜਾਂ ’ਤੇ 2 ਵਿਕਟਾਂ) ਅਤੇ ਪ੍ਰਿੰਸ (19 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਜ਼ਿੰਬਾਬਵੇ ਨੂੰ 7 ਵਿਕਟਾਂ ਬਦਲੇ 125 ਦੌੜਾਂ ’ਤੇ ਰੋਕ ਦਿੱਤਾ। ਰਵੀ ਬਿਸ਼ਨੋਈ ਅਤੇ ਸ਼ਿਵਮ ਦੂਬੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸੂਰਿਆਵੰਸ਼ੀ ਨੇ ਤੂਫ਼ਾਨੀ ਸ਼ੁਰੂਆਤ ਦਿਵਾਈ। ਸੂਰਿਆਵੰਸ਼ੀ ਨੇ ਰਿਚਰਡ ਨਗਾਰਵਾ ਦੀਆਂ ਲਗਾਤਾਰ ਗੇਂਦਾਂ ’ਤੇ ਦੋ ਛੱਕੇ ਅਤੇ ਇੱਕ ਚੌਕਾ ਲਗਾ ਕੇ ਆਪਣੇ ਤਿੱਖੇ ਤੇਵਰ ਦਿਖਾਏ। ਭਾਰਤ ਨੇ ਇੰਗਲੈਂਡ ਦੀ ਹਾਰ ਤੋਂ ਬਾਅਦ ਜਿੰਮਬਾਵੇ ਨੂੰ ਹਰਾਇਆ ਹੈ

Leave a Reply

Your email address will not be published. Required fields are marked *