England beats India :ਭਾਰਤ ਮਾੜੀ ਬੱਲੇਬਾਜ਼ੀ ਕਾਰਨ ਇੰਗਲੈਂਡ ਤੋਂ ਹਾਰਿਆ

ਕਾਰਡਿਫ/ ਬਿਊਰੋ

ਕਾਰਡਿਫ ਵਿੱਚ ਹੋਏ ਭਾਰਤ ਇੰਗਲੈਂਡ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਦੇ ਇੱਕ ਵਾਰੀ ਫਿਰ ਤੋਂ ਦਿਲਾਂ ਨੂੰ ਬਹੁਤ ਠੇਸ ਪਹੁੰਚੀ ਹੈ ਭਾਰਤ ਦੀ ਮਾੜੀ ਬੱਲੇਬਾਜ਼ੀ ਕਾਰਨ ਭਾਰਤ ਇਹ ਮੈਚ ਹਾਰ ਗਿਆ ਜਾਣਕਾਰੀ ਦੇ ਅਨੁਸਾਰ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ। ਇਸ ਮੈਚ ਵਿੱਚ ਮਹਿਮਾਨ ਟੀਮ ਭਾਰਤ ਦੀ ਬੱਲੇਬਾਜ਼ੀ ਇੱਕ ਵਾਰ ਫਿਰ ਕਮਜ਼ੋਰ ਨਜ਼ਰ ਆਈ, ਜਿੱਥੇ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ ਦੀ ਖ਼ਰਾਬ ਫਾਰਮ ਕਾਰਨ ਉਸ ਦੇ ਭਵਿੱਖ ਮੁਤੱਲਕ ਨਵੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਜੋ ਰੂਟ ਨੇ 133 ਗੇਂਦਾਂ ਵਿੱਚ 99 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਇੰਗਲੈਂਡ ਨੂੰ ਜਿੱਤ ਦਿਵਾਈ ਅਤੇ ਤਿੰਨ ਮੈਚਾਂ ਦੀ ਇਸ ਲੜੀ ਵਿੱਚ ਆਪਣੀ ਟੀਮ ਦੀਆਂ ਆਸਾਂ ਨੂੰ ਜਿਉਂਦਾ ਰੱਖਿਆ। ਲੜੀ ਦਾ ਆਖ਼ਰੀ ਮੈਚ ਐਤਵਾਰ ਨੂੰ ਲਾਰਡਜ਼ ਦੇ ਮੈਦਾਨ ’ਤੇ ਖੇਡਿਆ ਜਾਵੇਗਾ। 47 ਗੇਂਦਾਂ ਵਿੱਚ ਸਿਰਫ਼ 26 ਦੌੜਾਂ ਬਣਾਉਣ ਲਈ ਜੂਝਦੇ ਰਹੇ ਰੋਹਿਤ ਸ਼ਰਮਾ ਲਈ ਲਾਰਡਜ਼ ਦਾ ਇਹ ਮੈਚ ਭਾਰਤੀ ਜਰਸੀ ਵਿੱਚ ਆਖ਼ਰੀ ਮੈਚ ਸਾਬਿਤ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ’ਤੇ ਦਬਾਅ ਹੋਰ ਵਧ ਗਿਆ ਭਾਰਤ ਦੀ ਹਾਰ ਨੇ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਨੂੰ ਬੁਰੀ ਤਰ੍ਹਾਂ ਤੋੜਿਆ।

Leave a Reply

Your email address will not be published. Required fields are marked *