ਖਾਲਸਾ ਕਾਲਜ ਮਾਹਿਲਪੁਰ ਵਿੱਚ ਸਥਾਪਤ ਅਤੇ ਨਵੇਂ ਕੋਰਸਾਂ ਵਿਚ ਦਾਖ਼ਲੇ ਜਾਰੀ

ਹੁਸ਼ਿਆਰਪੁਰ /ਮਾਹਿਲਪੁਰ, 8 ਜੁਲਾਈ ( ਤਰਸੇਮ ਦੀਵਾਨਾ ) –
ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2026 27 ਅਧੀਨ ਚੱਲਦੇ ਵੱਖ ਵੱਖ ਸਥਾਪਿਤ ਅਤੇ ਨਵੇਂ ਕੋਰਸਾਂ ਵਿੱਚ ਦਾਖ਼ਲੇ ਜਾਰੀ ਹਨ ਅਤੇ ਇਲਾਕੇ ਦੇ ਵਿਦਿਆਰਥੀਆਂ ਦਾ ਦਾਖਲਿਆਂ ਪ੍ਰਤੀ ਵੱਡਾ ਉਤਸ਼ਾਹ ਦੇਖਿਆ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਵਿਸ਼ੇਸ਼ ਦਾਖਲਾ ਅਤੇ ਕਾਉਂਸਲਿੰਗ ਸੈੱਲ ਵੀ ਚੱਲ ਰਿਹਾ ਹੈ ਅਤੇ ਪਿੰਡਾਂ ਵਿੱਚ ਸਥਾਪਤ ਦਾਖਲ ਕੇਂਦਰਾਂ ਵਿੱਚ ਪੁੱਜ ਕੇ ਵੀ ਵਿਦਿਆਰਥੀ ਆਪਣੇ ਪੰਸਦੀਦਾ ਕੋਰਸਾਂ ਵਿੱਚ ਦਾਖਲੇ ਹਾਸਿਲ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਾਲਜ ਵਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਅਧੀਨ ਯੋਗ ਐਸਸੀ, ਐਸਟੀ ਵਿਦਿਆਰਥੀਆਂ ਤੋਂ ਸਿਰਫ ਯੂਨੀਵਰਸਿਟੀ ਫੀਸ ਹੀ ਲਈ ਜਾ ਰਹੀ ਹੈ ਅਤੇ ਸੰਸਥਾ ਵਿੱਚ ਹੋਰ ਵੱਖ ਵੱਖ ਵਜ਼ੀਫਾ ਰਾਸ਼ੀ ਸਕੀਮਾਂ ਵੀ ਸਫਲਤਾ ਸਹਿਤ ਚੱਲ ਰਹੀਆਂ ਹਨ ਜਿਨਾਂ ਨਾਲ ਇਲਾਕੇ ਦੇ ਹੋਣਹਾਰ ਅਤੇ ਵੱਖ-ਵੱਖ ਵਰਗਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਮਿਲਦਾ ਹੈ। ਉਹਨਾਂ ਕਿਹਾ ਕਿ ਕਾਲਜ ਵਿਚ ਬੀ ਐੱਸ ਸੀ ( ਸਾਈਬਰ ਸਕਿਓਰਿਟੀ) , ਬੀ ਐੱਸ ਸੀ ( ਆਰਟੀਫਿਸ਼ਲ ਇੰਟੈਲੀਜੈਂਸੀ ) ਸਮੇਤ ਕਈ ਨਵੇਂ ਹੁਨਰ ਕੇਂਦਰਿਤ ਅਤੇ ਰੁਜ਼ਗਾਰ ਮੁਖੀ ਕੋਰਸ ਆਰੰਭ ਕੀਤੇ ਗਏ ਹਨ ਜਿਨਾਂ ਵਿੱਚ ਦਾਖਲਾ ਹਾਸਿਲ ਕਰਕੇ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹੀ ਚੰਗੇ ਰੁਜ਼ਗਾਰ ਦੇ ਭਾਗੀਦਾਰ ਬਣ ਸਕਦੇ ਹਨ। ਇਸ ਮੌਕੇ ਹਾਜ਼ਰ ਸਟਾਫ ਮੈਂਬਰਾਨ ਨੇ ਦਾਖ਼ਲਾ ਲੈਣ ਆਏ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਰੁਜ਼ਗਾਰ ਦੀਆਂ ਸੰਭਵਨਾਵਾਂ ਬਾਰੇ ਦੱਸਿਆ।
ਉਹਨਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਪੁੱਜ ਕੇ ਮਾਹਰ ਅਧਿਆਪਕ ਸਾਹਿਬਾਨ ਤੋਂ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਹਾਸਿਲ ਕਰਕੇ ਇਹਨਾਂ ਕੋਰਸਾਂ ਵਿੱਚ ਆਪਣੀ ਸੀਟ ਯਕੀਨੀ ਬਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਪਰਵਾਸ ਜਾਣ ਦੀ ਇੱਛਾ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਰੁਜ਼ਗਾਰ ਮੁਖੀ ਕੋਰਸਾਂ ਵਿੱਚ ਰੈਗੂਲਰ ਤੌਰ ‘ਤੇ ਘੱਟੋ-ਘੱਟ ਗਰੈਜੂਏਸ਼ਨ ਕਰਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ ਜਿਸ ਨਾਲ ਚੰਗੇ ਕੈਰੀਅਰ ਦੀਆਂ ਸੰਭਾਵਨਾਵਾਂ ਹਮੇਸ਼ਾਂ ਵੱਧ ਰਹਿੰਦੀਆਂ ਹਨ।
ਫੋਟੋ ਅਜਮੇਰ ਦੀਵਾਨਾ
