ਚੰਡੀਗੜ੍ਹ/ ਰੋਜ਼ਾਨਾ ਰਿਪੋਰਟਰ

(AI)ਆਲਟੀਫਿਸ਼ਅਲ ਇੰਟੈਲੀਜੈਂਸੀ ਤੁਸੀਂ ਇਸ ਬਾਰੇ ਬਹੁਤ ਤਰ੍ਹਾਂ ਜਾਣੂ ਹੋਵੋਗੇ ਕਿ ਹੁਣ ਏਆਈ ਨੀ ਹਰ ਵਰਗ ਵਿੱਚ ਕੰਮ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਹੈ ਚਾਹੇ ਉਹ ਵੀਡੀਓ ਐਡੀਟਿੰਗ ਹੋਵੇ ਚਾਹੇ ਗਰਾਫਿਕ ਡਿਜਾਈਨਰ ਹੋਵੇ ਹੁਣ ਤੁਹਾਨੂੰ ਦੱਸ ਦਈਏ ਕਿ ਏਆਈ ਨੂੰ ਸੀਬੀਐਸਈ ਸਕੂਲਾਂ ਵੱਲੋਂ ਫਰੀ ਭੁਲਾਉਣਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ), ਪਾਈਥਨ ਪ੍ਰੋਗਰਾਮਿੰਗ ਜਾਂ ਸਾਈਬਰ ਸੁਰੱਖਿਆ ਵਰਗੀਆਂ ਨਵੀਆਂ ਤਕਨੀਕਾਂ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਲਈ ਨਵਾਂ ਉਪਰਾਲਾ ਕੀਤਾ ਗਿਆ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਆਧੁਨਿਕ ਤਕਨੀਕਾਂ ਨਾਲ ਜੋੜਨ ਦੇ ਮਕਸਦ ਨਾਲ 19 ਮੁਫ਼ਤ ਔਨਲਾਈਨ ਕੋਰਸ ਮੁਹੱਈਆ ਕਰਵਾਏ ਹਨ। ਇਨ੍ਹਾਂ ਕੋਰਸਾਂ ਦੀ ਮਦਦ ਨਾਲ ਵਿਦਿਆਰਥੀ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਡਿਜੀਟਲ ਦੁਨੀਆ ਦੇ ਨਵੇਂ ਹੁਨਰ ਵੀ ਸਿੱਖ ਸਕਣਗੇ। ਇਹ ਸਾਰੇ ਕੋਰਸ ਐਨ ਆਈ ਈ ਐਲ ਆਈ ਟੀ ਡਿਜੀਟਲ ਯੂਨੀਵਰਸਿਟੀ (ਐਨ ਡੀ ਯੂ) ਦੇ ਪਲੇਟਫਾਰਮ ’ਤੇ ਮੁਹੱਈਆ ਕਰਵਾਏ ਗਏ ਹਨ।
ਇਨ੍ਹਾਂ ਕੋਰਸਾਂ ਲਈ ਵਿਦਿਆਰਥੀਆਂ ਨੂੰ ਕੋਈ ਵੀ ਫ਼ੀਸ ਅਦਾ ਨਹੀਂ ਕਰਨੀ ਪਵੇਗੀ ਅਤੇ ਉਹ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਵੇਲੇ ਅਤੇ ਕਿਸੇ ਵੀ ਥਾਂ ਤੋਂ ਔਨਲਾਈਨ ਪੜ੍ਹਾਈ ਮੁਕੰਮਲ ਕਰ ਸਕਦੇ ਹਨ।
ਇਹ ਕੋਰਸ ਅੱਠਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਕਰ ਸਕਦੇ ਹਨ।ਬੋਰਡ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ, ਜਿਸ ਨਾਲ ਉਨ੍ਹਾਂ ਨੂੰ ਸਕੂਲ ਪੱਧਰ ’ਤੇ ਹੀ ਉਨ੍ਹਾਂ ਵਿਸ਼ਿਆਂ ਦੀ ਮੁੱਢਲੀ ਜਾਣਕਾਰੀ ਮਿਲ ਜਾਵੇਗੀ ਜਿਨ੍ਹਾਂ ਦੀ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਧ ਮੰਗ ਰਹਿਣ ਵਾਲੀ ਹੈ।ਇਨ੍ਹਾਂ 19 ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਜੈਨਰੇਟਿਵ ਏ ਆਈ, ਪਾਈਥਨ ਪ੍ਰੋਗਰਾਮਿੰਗ, ਇੰਟਰਨੈੱਟ ਆਫ਼ ਥਿੰਗਜ਼, ਕਲਾਊਡ ਕੰਪਿਊਟਿੰਗ, ਸਾਈਬਰ ਸੁਰੱਖਿਆ, ਵੈੱਬ ਡਿਜ਼ਾਈਨਿੰਗ, ਸੈਮੀਕੰਡਕਟਰ ਡਿਜ਼ਾਈਨ, ਵੀਐਲਐਸਆਈ ਡਿਜ਼ਾਈਨ, ਥ੍ਰੀ ਡੀ ਪ੍ਰਿੰਟਿੰਗ ਅਤੇ ਐਡੀਟਿਵ ਮੈਨੂਫੈਕਚਰਿੰਗ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਏ ਡਬਲਿਊ ਐਸ ਦੇ ਬੇਸਿਕ, ਇੰਟਰਮੀਡੀਏਟ ਅਤੇ ਐਡਵਾਂਸ ਪੱਧਰ ਦੇ ਕੋਰਸ, ਕੰਪਿਊਟਰ ਕੰਸੈਪਟਸ, ਚਿੱਪਕਰਾਫਟ, ਡੀਪਕਰਾਫਟ ਸਟੂਡੀਓ ਅਤੇ ਆਰ ਟੀ ਐਲ ਵਰਗੇ ਵਿਸ਼ੇਸ਼ ਪਾਠਕ੍ਰਮ ਵੀ ਉਪਲਬਧ ਕਰਵਾਏ ਗਏ ਹਨ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਵਧਣਗੇ। ਇਨ੍ਹਾਂ ਔਨਲਾਈਨ ਕੋਰਸਾਂ ਦਾ ਸਮਾਂ ਇੱਕ ਜਿਹਾ ਨਹੀਂ ਹੈ। ਕੁਝ ਕੋਰਸ ਡੇਢ ਘੰਟੇ ਵਿੱਚ ਮੁਕੰਮਲ ਕੀਤੇ ਜਾ ਸਕਦੇ ਹਨ, ਜਦਕਿ ਕੁਝ ਐਡਵਾਂਸ ਕੋਰਸ 20 ਘੰਟੇ ਜਾਂ ਉਸ ਤੋਂ ਵੱਧ ਸਮੇਂ ਦੇ ਹਨ। ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਚਾਹਵਾਨ ਵਿਦਿਆਰਥੀਆਂ ਨੂੰ ਨਾਈਲਿਟ ਡਿਜੀਟਲ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ’ਤੇ ਜਾਣਾ ਪਵੇਗਾ, ਜਿੱਥੇ ਉਹ ਆਪਣੀ ਪਸੰਦ ਦਾ ਕੋਰਸ ਚੁਣ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜੋ ਕਿ ਸੀਬੀਐਸਈ ਸਕੂਲਾਂ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ
