ਦਿੱਲੀ/ ਰੋਜ਼ਾਨਾਂ ਰਿਪੋਰਟਰ


ਪੈਟਰੋਲ ਵਿੱਚ ਮਿਲਾਵਟ ਖਬਰ ਪੂਰੇ ਦੇਸ਼ ਵਿੱਚ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਈਥਾਨੋਲ ਦੇ ਨਾਲ ਲੋਕਾਂ ਦੀਆਂ ਮਹਿੰਗੀਆਂ ਗੱਡੀਆਂ ਦੇ ਇੰਜਨ ਖਰਾਬ ਹੋ ਜਾਣਗੇ ਜਾਣਕਾਰੀ ਦੇ ਅਨੁਸਾਰਪੂਰੇ ਦੇਸ਼ ਵਿੱਚ ਈ20 ਈਥਾਨੌਲ ਮਿਸ਼ਰਤ ਪੈਟਰੋਲ ਸ਼ੁਰੂ ਕੀਤੇ ਜਾਣ ਨਾਲ ਜੁੜੇ ਫ਼ਿਕਰਾਂ ਦਰਮਿਆਨ ਕੇਂਦਰ ਸਰਕਾਰ ਤੇ ਮੋਹਰੀ ਆਟੋਮੋਬਾਈਲ ਨਿਰਮਾਤਾਵਾਂ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਈਂਧਣ ਨਾਲ ਕੁਝ ਹੱਦ ਤੱਕ ਮਾਈਲੇਜ ਜ਼ਰੂਰ ਘਟ ਸਕਦੀ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ ਪੁਰਾਣੇ ਮਾਡਲ ਵਾਲੇ ਵਾਹਨਾਂ ਸਣੇ ਹੋਰਨਾਂ ਵਾਹਨਾਂ ਦੇ ਇੰਜਣਾਂ ਲਈ ਨੁਕਸਾਨਦੇਹ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ, ਭਾਰੀ ਸਨਅਤਾਂ ਅਤੇ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰਾਲਿਆਂ ਨੇ ਪ੍ਰਮੁੱਖ ਆਟੋਮੋਬਾਈਲ ਨਿਰਮਾਤਾਵਾਂ ਨਾਲ ਮਿਲ ਕੇ ਲੋਕਾਂ ਦੇ ਤੌਖਲਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈ20 ਨੂੰ ਪੂਰੇ ਦੇਸ਼ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਕਈ ਵਿਗਿਆਨਕ ਤਜਰਬੇ ਕੀਤੇ ਗਏ ਹਨ।ਭਾਰਤ ਦੇ ਸਭ ਤੋਂ ਵੱਡੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਵਿਆਪਕ ਫੀਲਡ ਡੇਟਾ ਤੋਂ ਪਤਾ ਚੱਲਦਾ ਹੈ ਕਿ ਈ20 ਨਾਲ ਸਬੰਧਤ ਕੋਈ ਇੰਜਣ ਸਮੱਸਿਆ ਨਹੀਂ ਹੈ, ਇੱਥੋਂ ਤੱਕ ਕਿ ਉਨ੍ਹਾਂ ਵਾਹਨਾਂ ਵਿੱਚ ਵੀ ਨਹੀਂ, ਜੋ ਅਸਲ ਵਿੱਚ ਬਾਲਣ ਲਈ ਪ੍ਰਮਾਣਿਤ ਨਹੀਂ ਹਨ। ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਕਾਰਪੋਰੇਸਟ ਮਾਮਲੇ) ਰਾਹੁਲ ਭਾਰਤੀ ਨੇ ਕਿਹਾ ਕਿ ਉਨ੍ਹਾਂ 2025-26 ਦੌਰਾਨ 2.84 ਕਰੋੜ ਵਾਹਨਾਂ ਦੀ ਸਰਵਿਸ ਕੀਤੀ ਹੈ। ਇਨ੍ਹਾਂ ਵਿਚੋਂ ਡੇਢ ਕਰੋੜ ਤੋਂ ਵੱਧ ਤਿੰਨ ਸਾਲ ਪੁਰਾਣੇ ਤੇ ਈ20 ਸਰਟੀਫਾਈਡ ਨਹੀਂ ਸਨ। ਉਨ੍ਹਾਂ ਕਿਹਾ, ‘‘ਈ20 ਕਰ ਕੇ ਜ਼ੰਗਾਲ ਲੱਗਣ, ਟੁੱਟ ਭੱਜ ਜਾਂ ਪੁਰਜ਼ਿਆਂ ਦੀ ਮਿਆਦ ਘਟਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।’’ ਭਾਰਤੀ ਨੇ ਦਾਅਵਾ ਕੀਤਾ ਕਿ ਈ20 ਪੈਟਰੋਲ ਦੀ ਈ10 ਦੇ ਮੁਕਾਬਲੇ ਘੱਟ ਕੈਲੋਰੀਫਿਕ ਵੈਲਿਊ ਹੈ, ਜਿਸ ਕਰ ਕੇ 20 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਦੇਣ ਵਾਲੇ ਵਾਹਨ ਦੀ ਫ਼ੀ ਲਿਟਰ ਕਰੀਬ 0.6 ਕਿਲੋਮੀਟਰ ਜਾਂ 3 ਤੋਂ 3.5 ਫ਼ੀਸਦ ਘੱਟ ਮਾਈਲੇਜ ਮਿਲਦੀ ਹੈ। ਟੋਇਟਾ ਕਿਰਲੌਸਕਰ ਮੋਟਰਜ਼ ਦੇ ਕੰਟਰੀ ਹੈੱਡ ਤੇ ਕਾਰਜਕਾਰੀ ਉੁਪ ਪ੍ਰਧਾਨ ਵਿਕਰਮ ਗੁਲਾਟੀ ਨੇ ਕਿਹਾ ਕਿ ਈ20 ਨੂੰ ਵਿਆਪਕ ਅਜ਼ਮਾਇਸ਼ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਈਥਾਨੌਲ ‘ਸਾਫ਼ ਤੇ ਉੱਚ ਕਾਰਗੁਜ਼ਾਰੀ ਵਾਲਾ ਬਾਲਣ’ ਹੈ ਅਤੇ ਦਹਾਕਿਆਂ ਤੋਂ ਮੋਟਰਸਪੋਰਟਸ ਸਣੇ ਆਲਮੀ ਪੱਧਰ ’ਤੇ ਵਰਤਿਆ ਜਾ ਰਿਹਾ ਹੈ। ਇੰਜਨੀਅਰਜ਼ ਇੰਡੀਆ ਲਿਮਟਿਡ ਦੀ ਸਾਬਕਾ ਸੀ ਐੱਮ ਡੀ ਵਰਤਿਕਾ ਸ਼ੁਕਲਾ ਨੇ ਕਿਹਾ ਕਿ ਈਥਾਨੌਲ ਮਿਸ਼ਰਤ ਪ੍ਰੋਗਰਾਮ ਵਿਗਿਆਨਕ ਸਬੂਤਾਂ ’ਤੇ ਅਧਾਰਿਤ ਹੈ। ਹੀਰੋ ਮੋਟੋਕੌਰਪ ਦੇ ਮੁੱਖ ਬਿਜ਼ਨਸ ਅਧਿਕਾਰੀ ਆਸ਼ੂਤੋਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਈ20 ਈਂਧਣ ਨਾਲ ਵਾਹਨ ਨੁਕਸਾਨੇ ਜਾਣ ਦੀ ਕੋਈ ਰਿਪੋਰਟ ਨਹੀਂ ਮਿਲ਼ੀ। ਪਰ ਪਾਰ ਮਕੈਨਿਕਸ ਦਾ ਇਹ ਦਾਅਵਾ ਹੈ ਕਿ ਇਸ ਮਿਸ਼ਰਣ ਦੇ ਨਾਲ ਲੋਕਾਂ ਦੀਆਂ ਗੱਡੀਆਂ ਨੂੰ ਭਾਰੀ ਨੁਕਸਾਨ ਹੋਵੇਗਾ।
