ਔਰਤ ਨੇ ਆਰਥਿਕ ਤੰਗੀ ਤੋਂ ਤੰਗ ਆ ਕੇ ਤਿੰਨ ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

ਮਾਨਸਾ /ਰੋਜ਼ਾਨਾ ਰਿਪੋਰਟਰ

ਮਾਨਸਾ ਤੋਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਇੱਕ ਮਜ਼ਦੂਰ ਔਰਤ ਨੇ ਆਰਥਿਕ ਤੰਗੀ ਨੂੰ ਪਰੇਸ਼ਾਨ ਹੋ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜੀਵਨ ਜਿਹੜਾ ਨੂੰ ਸਮਾਪਤ ਕਰ ਦਿੱਤਾ ਹੈ।ਮਾਨਸਾ ਦੇ ਵਾਰਡ ਨੰਬਰ 3 ਇੱਛਾ ਪੂਰਵਕ ਗੁਰਦੁਆਰਾ ਸਾਹਿਬ ਲਾਗੇ ਕਿਰਾਏ ਦੇ ਮਕਾਨ ਵਿਚ ਆਪਣੇ ਬੱਚਿਆਂ ਨਾਲ ਰਹਿੰਦੀ ਇਕ ਵਿਧਵਾ ਮਜ਼ਦੂਰ ਔਰਤ ਸੰਦੀਪ ਕੌਰ (35) ਨੇ ਆਪਣੇ ਬੱਚਿਆਂ ਨੂੰ ਗਲ ਘੋਟ ਕੇ ਮਾਰ ਦਿੱਤਾ ਤੇ ਬਾਅਦ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਇਹ ਘਟਨਾ ਵੀਰਵਾਰ ਦੁਪਹਿਰ ਵੇਲੇ ਵਾਪਰੀ ਪਰ ਇਸ ਦਾ ਪਤਾ ਸ਼ਾਮ ਵੇਲੇ ਲੱਗਿਆ ਜਦੋ ਔਰਤ ਦਾ ਕੋਈ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਇਆ।ਮਜ਼ਦੂਰ ਔਰਤ ਸੰਦੀਪ ਕੌਰ ਪਤਨੀ ਮਰਹੂਮ ਨਿੱਕਾ ਸਿੰਘ ਨੇ ਪਹਿਲਾਂ ਆਪਣ ਬੱਚੀ ਕਾਲੋ (12), ਵਿਸ਼ਵਾਸ (ਡੇਢ ਸਾਲ) ਤੇ ਮੋਟੋ (7) ਨੂੰ ਗਲ ਘੋਟ ਕੇ ਮਾਰ ਦਿੱਤਾ ਤੇ ਬਾਅਦ ਵਿਚ ਖੁਦ ਗਲ ਵਿਚ ਰੱਸਾ ਪਾ ਕੇ ਫਾਹਾ ਲੈ ਲਿਆ। ਇਸ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਮੰਨਿਆ ਜਾ ਰਿਹਾ ਹੈ। ਸੰਦੀਪ ਕੌਰ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਤੇ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਥਾਣਾ ਸਿਟੀ 2 ਮਾਨਸਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਇਸ ਘਟਨਾ ਨੂੰ ਕਿਉ ਅੰਜਾਮ ਦਿੱਤਾ, ਇਸ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਮਾਰ ਕੇ ਇਕ ਔਰਤ ਵਲੋਂ ਖੁਦਕੁਸ਼ੀ ਕੀਤੀ ਗਈ ਹੈ, ਇਸ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੁਆਰਾ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਅਤੇ ਅਗਲੀ ਦੀ ਜਾਂਚ ਸ਼ੁਰੂ ਕੀਤੀ

Leave a Reply

Your email address will not be published. Required fields are marked *