SUICIDE:ਜਲੰਧਰ ਇੱਕ ਮਹਿਲਾ ਡਾਕਟਰ ਨੇ ਆਤਮ ਹੱਤਿਆ ਕਰਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

ਪਤੀ ਦੇ ਨਜਾਇਜ਼ ਸਬੰਧ ਅਤੇ ਘਰੇਲੂ ਹਿੰਸਾ ਕਾਰਨ ਮਹਿਲਾ ਡਾਕਟਰ ਨੇ ਕੀਤੀ ਖੁਦਕੁਸ਼ੀ

ਸਾਰ

ਜਲੰਧਰ ਤੋਂ ਬਹੁਤ ਹੀ ਇਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਦਰਅਸਲ ਜਲੰਧਰ ਦੀ ਕੇਵਲ ਵਿਹਾਰ ਕਲੋਨੀ ਤੋ ਮਹਿਲਾ ਡਾਕਟਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।

ਵਿਸਤਾਰ

ਜਲੰਧਰ ਤੋਂ ਬਹੁਤ ਹੀ ਇਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਦਰਅਸਲ ਜਲੰਧਰ ਦੀ ਕੇਵਲ ਵਿਹਾਰ ਕਲੋਨੀ ਤੋ ਮਹਿਲਾ ਡਾਕਟਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕਾ ਦੇ ਪਿਤਾ ਨੇ ਉਸ ਦੇ ਪਤੀ ’ਤੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਰੱਖਣ, ਘਰੇਲੂ ਹਿੰਸਾ ਕਰਨ ਅਤੇ ਧੀ ਦੇ ਨਾਂ ’ਤੇ ਧੋਖੇ ਨਾਲ 2.5 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਵੱਲੋਂ ਕਤਲ ਦੇ ਦੋਸ਼ ਲਗਾਏ ਜਾਣ ਦੇ ਬਾਵਜੂਦ, ਪੁਲੀਸ ਨੇ ਫਿਲਹਾਲ ਮ੍ਰਿਤਕਾ ਦੇ ਪਤੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।ਮ੍ਰਿਤਕਾ ਦੀ ਪਛਾਣ ਡਾ. ਮੀਨਾਕਸ਼ੀ ਸੂਦ ਵਜੋਂ ਹੋਈ ਹੈ, ਜੋ ਸਿਵਲ ਹਸਪਤਾਲ ਕਪੂਰਥਲਾ ਵਿਖੇ ਤਾਇਨਾਤ ਸੀ।

 ਮੀਨਾਕਸ਼ੀ ਦਾ ਵਿਆਹ ਸਾਲ 2018 ਵਿੱਚ ਆਈ ਸਰਜਨ (ਅੱਖਾਂ ਦੇ ਮਾਹਿਰ) ਅਤੇ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਮਾਲਕ ਡਾ. ਪਿਊਸ਼ ਸੂਦ ਨਾਲ ਹੋਇਆ ਸੀ,

ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ ਰਹਿ ਰਹੇ ਸਨ। ਬੁੱਧਵਾਰ ਨੂੰ ਜਦੋਂ ਡਾ. ਮੀਨਾਕਸ਼ੀ ਨੇ ਘਰ ਦੀ ਘੰਟੀ ਅਤੇ ਫੋਨ ਕਾਲਾਂ ਦਾ ਕੋਈ ਜਵਾਬ ਨਾ ਦਿੱਤਾ, ਤਾਂ ਪੁਲੀਸ ਨੇ ਘਰ ਦੀਆਂ ਖਿੜਕੀਆਂ ਤੋੜ ਕੇ ਅੰਦਰੋਂ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ। ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਡਾ. ਪਿਊਸ਼ ਸੂਦ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 106 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵੀਰਵਾਰ ਦੁਪਹਿਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *