ਲੁਧਿਆਣਾ ਪੁਲਿਸ ਥਾਣਾ ਸ਼ਿਮਲਾਪੁਰੀ ਨੂੰ ਮਿਲੀ ਵੱਡੀ ਸਫਲਤਾ, ਲੁੱਟੇ ਹੋਏ ਮਾਲ ਅਤੇ ਨਗਦੀ ਸਮੇਤ 3 ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ, 10 ਜੂਨ/ ਰੋਜਾਨਾ ਰਿਪੋਰਟਰ

ਸਾਰ

ਮਾਨਯੋਗ ਸ੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, ਡੀ.ਸੀ.ਪੀ. (ਦਿਹਾਤੀ) ਲੁਧਿਆਣਾ, ਸ੍ਰੀ ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ ਅਤੇ ਸ੍ਰੀ ਅਨੁਭਵ ਜੈਨ IPS, ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ

ਵਿਸਤਾਰ

ਮਾਨਯੋਗ ਸ੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, ਡੀ.ਸੀ.ਪੀ. (ਦਿਹਾਤੀ) ਲੁਧਿਆਣਾ, ਸ੍ਰੀ ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ ਅਤੇ ਸ੍ਰੀ ਅਨੁਭਵ ਜੈਨ IPS, ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀਅਲ ਏਰੀਆ-ਬੀ ਲੁਧਿਆਣਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਮਲਾਪੁਰੀ ਦੀ ਪੁਲਿਸ ਪਾਰਟੀ ਨੇ ਡਕੈਤੀ ਦੀ ਇੱਕ ਅਹਿਮ ਵਾਰਦਾਤ ਨੂੰ ਟਰੇਸ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮੁਕੱਦਮਾ ਨੰਬਰ 96 ਮਿਤੀ 22.05.2026 ਅਧੀਨ ਧਾਰਾ 309(6), 3(5) BNS ਅਤੇ 25 ਆਰਮਜ਼ ਐਕਟ ਥਾਣਾ ਸਿਮਲਾਪੁਰੀ, ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਪੁਲਿਸ ਨੇ ਲੋੜੀਂਦੇ ਦੋਸ਼ੀਆਂ ਹਰਵਿੰਦਰ ਸਿੰਘ, ਸਰਦੂਲ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

ਜਿੰਨਾ ਪਾਸੋਂ, ਇੱਕ ਪਿਸਟਲ .32 ਬੋਰ (ਵਾਰਦਾਤ ਦੌਰਾਨ ਖੋਹ ਕੀਤਾ ਗਿਆ)

• ਕਾਰ ਮਾਰਕਾ i-20 ਨੰਬਰੀ PB-10-GR-7173 (ਵਾਰਦਾਤ ਵਿੱਚ ਵਰਤੀ ਗਈ)

• ਸਕੂਟਰੀ ਨੰਬਰੀ PB-10-JL-5815 (ਵਾਰਦਾਤ ਵਿੱਚ ਵਰਤੀ ਗਈ)

• ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਕੁੱਲ ਵਜ਼ਨ 530 ਗ੍ਰਾਮ

• ₹3,00,000/- ਨਕਦ ਰਕਮ ਬਰਾਮਦ ਕੀਤੇ ਗਏ।

ਤਿੰਨਾਂ ਦੋਸ਼ੀਆਂ ਨੂੰ ਮਿਤੀ 04.06.2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਤਫ਼ਤੀਸ਼ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *