ਹਿਮਾਚਲ ਚ’ ਨੌਜ਼ਵਾਨਾਂ ਉਤੇ ਜ਼ਬਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ 10 ਜੂਨ ਨੂੰ ਦਿੱਤਾ ਜਾਵੇਗਾ ਯਾਦ ਪੱਤਰ : ਸਿੰਗੜੀਵਾਲਾ

ਹਿਮਾਚਲ ਚ’ ਨੌਜ਼ਵਾਨਾਂ ਉਤੇ ਜ਼ਬਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਈ 10 ਜੂਨ ਨੂੰ ਦਿੱਤਾ ਜਾਵੇਗਾ ਯਾਦ ਪੱਤਰ : ਸਿੰਗੜੀਵਾਲਾ

ਹੁਸ਼ਿਆਰਪੁਰ, 8 ਜੂਨ/ ਰੋਜ਼ਾਨਾਂ ਰਿਪੋਰਟਰ

ਸਾਰ

ਹਿਮਾਚਲ ਵਿਚ ਯਾਤਰਾ ਕਰਨ ਗਏ ਸਿੱਖ ਨੌਜ਼ਵਾਨਾਂ ਨਾਲ ਕੁਝ ਸਿਰਫਿਰੇ ਭੂਤਰੇ ਹੋਏ ਹਿਮਾਚਲੀ ਨੌਜ਼ਵਾਨਾਂ ਨੇ ਗੱਡੀ ਵਿਚ ਸਫਰ ਕਰ ਰਹੇ 4 ਸਿੱਖ ਨੌਜਵਾਨਾਂ ਨੂੰ ਘੇਰਕੇ ਬਹੁਤ ਹੀ ਬੇਰਹਿਮੀ ਅਤੇ ਗੈਰ ਇਨਸਾਨੀਅਤ ਢੰਗ ਨਾਲ ਕੁੱਟਮਾਰ ਹੀ ਨਹੀ ਕੀਤੀ ਬਲਕਿ ਇਨ੍ਹਾਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ ਗਿਆ

ਵਿਸਤਾਰ

“ਹਿਮਾਚਲ ਵਿਚ ਯਾਤਰਾ ਕਰਨ ਗਏ ਸਿੱਖ ਨੌਜ਼ਵਾਨਾਂ ਨਾਲ ਕੁਝ ਸਿਰਫਿਰੇ ਭੂਤਰੇ ਹੋਏ ਹਿਮਾਚਲੀ ਨੌਜ਼ਵਾਨਾਂ ਨੇ ਗੱਡੀ ਵਿਚ ਸਫਰ ਕਰ ਰਹੇ 4 ਸਿੱਖ ਨੌਜਵਾਨਾਂ ਨੂੰ ਘੇਰਕੇ ਬਹੁਤ ਹੀ ਬੇਰਹਿਮੀ ਅਤੇ ਗੈਰ ਇਨਸਾਨੀਅਤ ਢੰਗ ਨਾਲ ਕੁੱਟਮਾਰ ਹੀ ਨਹੀ ਕੀਤੀ ਬਲਕਿ ਇਨ੍ਹਾਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ ਗਿਆ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 20-25 ਹਿਮਾਚਲੀ ਨੌਜਵਾਨਾਂ ਨੇ ਮਿੱਥਕੇ ਮੰਦਭਾਵਨਾ ਅਧੀਨ ਇਨ੍ਹਾਂ ਸਿੱਖ ਪੰਜਾਬੀ ਨੌਜਵਾਨਾਂ ਤੇ ਹਮਲਾ ਕਰਕੇ ਕੁੱਟਮਾਰ ਕੀਤੀ । ਇਹ ਤਾਂ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਸਰੀਰਕ ਪੱਖੋ ਤਕੜਾ ਤੇ ਮਜਬੂਤ ਹੋਣ ਦੀ ਬਦੌਲਤ ਉਸ ਕੋਲੋ ਜੋ ਰਿਵਾਲਵਰ ਖੋਹਣ ਦੀ ਕੋਸਿਸ ਕੀਤੀ ਗਈ, ਉਸ ਵਿਚ ਸਫਲ ਨਹੀ ਹੋ ਸਕੇ । ਵਰਨਾ ਉਸੇ ਰਿਵਾਲਵਰ ਨਾਲ ਇਨ੍ਹਾਂ ਸਿੱਖ ਨੌਜਵਾਨਾਂ ਦੇ ਕਤਲ ਵੀ ਕਰ ਸਕਦੇ ਸੀ । ਜੋ ਖਿੱਚੋਤਾਣ ਵਿਚ ਰਿਵਾਲਵਰ ਵਿਚੋ ਗੋਲੀ ਚੱਲਣ ਕਾਰਨ ਇਕ ਨੌਜਵਾਨ ਜਖਮੀ ਹੋਇਆ ਹੈ, ਉਹ ਕੋਈ ਸਿੱਖ ਨੌਜਵਾਨਾਂ ਨੇ ਮਿੱਥਕੇ ਗੋਲੀ ਨਹੀ ਚਲਾਈ ਸੀ ਬਲਕਿ ਕੁੱਟਮਾਰ ਦੌਰਾਨ ਇਹ ਗੋਲੀ ਚੱਲੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਸੰਬੰਧਤ ਕੁੱਲੂ-ਮਨਾਲੀ ਦੇ ਇਲਾਕੇ ਨਾਲ ਸੰਬੰਧਤ ਪੁਲਿਸ ਅਫਸਰਾਨ ਅਤੇ ਸਰਕਾਰ ਵੱਲੋ ਜਿਨ੍ਹਾਂ ਸਿੱਖ ਨੌਜਵਾਨਾਂ ਉਤੇ ਜ਼ਬਰ ਹੋਇਆ ਹੈ, ਉਨ੍ਹਾਂ ਜਬਰ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਬਜਾਇ ਪੀੜ੍ਹਤਾਂ ਉਤੇ ਹੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਅਜਿਹੇ ਅਮਲ ਸਰਕਾਰਾਂ ਅਤੇ ਪੁਲਿਸ ਵੱਲੋ ਮੁਤੱਸਵੀ ਸੋਚ ਅਧੀਨ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਨਾਬਰਦਾਸਤ ਕਰਨ ਯੋਗ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁੱਖੂ ਸਰਕਾਰ ਅਤੇ ਡੀਜੀਪੀ ਹਿਮਾਚਲ ਨੂੰ ਗੰਭੀਰਤਾ ਪੂਰਵਕ ਖਬਰਦਾਰ ਕਰਦਾ ਹੈ ਕਿ

ਸਿੱਖ ਨੌਜਵਾਨਾਂ ਤੇ ਜ਼ਬਰ-ਜੁਲਮ ਢਾਹੁਣ ਵਾਲੇ ਹਿਮਾਚਲੀ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ 

ਅਤੇ ਸਿੱਖ ਨੌਜਵਾਨਾਂ ਉਤੇ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸ ਵਾਪਸ ਕਰਵਾਉਣ ਲਈ 10 ਜੂਨ ਨੂੰ ਪੰਜ ਸਿੰਘਾਂ ਦਾ ਜਥਾ ਪੰਜਾਬ ਹਿਮਾਚਲ ਬਾਰਡਰ ਤੇ ਜਾਵੇਗਾ ਤੇ ਹਿਮਾਚਲ ਸਰਕਾਰ ਅਤੇ ਡੀਜੀਪੀ ਹਿਮਾਚਲ ਲਈ ਡਿਪਟੀ ਕਮਿਸ਼ਨਰ ਉਨਾ ਨੂੰ ਯਾਦ ਪੱਤਰ ਦੇਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੀਤਾ ਇਸ ਸਮੇਂ ਉਹਨਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਸੂਬੇ ਤੋ ਕੁਝ ਨੌਜਵਾਨ ਹਿਮਾਚਲ ਦੀ ਯਾਤਰਾ ਦੇ ਦੌਰਾਨ ਹਿਮਾਚਲੀ ਨੌਜਵਾਨਾਂ ਵੱਲੋ ਪੰਜਾਬੀ ਸਿੱਖ ਨੌਜਵਾਨਾਂ ਉਤੇ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਿਸੇ ਤਰ੍ਹਾਂ ਦਾ ਕਾਨੂੰਨੀ ਅਮਲ ਨਾ ਹੋਣ ਅਤੇ ਫਿਰਕੂ ਸੋਚ ਅਧੀਨ ਪੀੜ੍ਹਤਾਂ ਉਤੇ ਹੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੇ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਵਿਸੇ ਤੇ ਹਿਮਾਚਲ ਦੀ ਸੁੱਖੂ ਸਰਕਾਰ ਤੇ ਡੀਜੀਪੀ ਹਿਮਾਚਲ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਤੇ ਹਾਲਾਤਾਂ ਦੇ ਵਿਸਫੋਟਕ ਬਣ ਜਾਣ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਸਿੰਗੜੀਵਾਲਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਸ ਗੰਭੀਰ ਵਿਸੇ ਵੱਲ ਧਿਆਨ ਕੇਦਰਿਤ ਕਰਦੇ ਹੋਏ ਕਿਹਾ ਕਿ ਅਜਿਹੀਆ ਕਾਰਵਾਈਆ ਕੁਝ ਸਮੇ ਤੋ ਪੰਜਾਬ ਤੋ ਹਿਮਾਚਲ ਵਿਚ ਯਾਤਰਾ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਉਤੇ ਹੋ ਰਹੇ ਹਮਲਿਆ ਦੀ ਰੋਕਥਾਮ ਲਈ ਕੋਈ ਅਮਲ ਜਰੂਰ ਹੋਣਾ ਚਾਹੀਦਾ ਹੈ । ਜੋ ਹਿਮਾਚਲ ਸਰਕਾਰ ਨੇ ਪੰਜਾਬ ਦੇ ਜਾਣ ਵਾਲੇ ਵਾਹਨਾ ਉਤੇ ਬਿਨ੍ਹਾਂ ਵਜਹ ਗੈਰ ਕਾਨੂੰਨੀ ਢੰਗ ਨਾਲ ਟੈਕਸ ਲਗਾਏ ਹਨ, ਇਹ ਵੀ ਪੰਜਾਬੀਆਂ ਉਤੇ ਬਹੁਤ ਵੱਡੀ ਜਿਆਦਤੀ ਹੈ । ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਹਿਮਾਚਲ ਤੋ ਪੰਜਾਬ ਵਿਚ ਵਾਹਨ ਆਉਦੇ ਹਨ, ਉਨ੍ਹਾਂ ਉਤੇ ਵੀ ਇਸੇ ਤਰ੍ਹਾਂ ਟੈਕਸ ਲਗਾਕੇ ਹਿਮਾਚਲ ਸਰਕਾਰ ਨੂੰ ਅਰਥ ਭਰਪੂਰ ਸੰਦੇਸ ਦੇਣ ਦੇ ਅਮਲ ਕਰਨ ਕਿ ਪੰਜਾਬੀ ਨਾ ਤਾਂ ਕਿਸੇ ਉਤੇ ਜਿਆਦਤੀ ਕਰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਿਆਦਤੀ ਨੂੰ ਸਹਿਣ ਕਰਦੇ ਹਨ । ਸਿੰਗੜੀਵਾਲਾ ਨੇ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਕੁੱਟਮਾਰ ਦੇ ਗੰਭੀਰ ਵਿਸੇ ਉਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਿਮਾਚਲ ਸਰਕਾਰ ਅਤੇ ਡੀਜੀਪੀ ਹਿਮਾਚਲ ਨਾਲ ਸੰਪਰਕ ਕਰਕੇ ਪੰਜਾਬੀ ਸਿੱਖ ਨੌਜਵਾਨਾਂ ਉਤੇ ਹੋਏ ਤਸੱਦਦ ਦਾ ਇਨਸਾਫ਼ ਦਿਵਾਉਣ ਲਈ ਆਪਣੀ ਜਿੰਮੇਵਾਰੀ ਨੂੰ ਪੂਰਨ ਕਰੇਗੀ । ਪੰਜਾਬੀਆਂ ਦੇ ਹੱਕ ਹਕੂਕਾ ਦੀ ਰੱਖਿਆ ਕਰੇਗੀ ਇਸ ਸਮੇਂ ਸੰਦੀਪ ਸਿੰਘ ਖਾਲਸਾ ਟਾਂਡਾ, ਸੁਖਜਿੰਦਰ ਸਿੰਘ ਸਾਬੀ, ਪ੍ਰੀਤ ਸਿੰਘ ਝੱਜ,ਅਮਰਜੀਤ ਸਿੰਘ ਗੋਕਲ ਨਗਰ, ਅੰਮ੍ਰਿਤਪਾਲ ਸਿੰਘ ਅਰੋੜਾ, ਅਮਨਦੀਪ ਸਿੰਘ ਸਨੀ, ਜਸਰਾਜ ਸਿੰਘ ਆਦਿ ਹਾਜ਼ਰ ਸਨ !

Leave a Reply

Your email address will not be published. Required fields are marked *