ਕੈਂਟ ਹਲਕੇ ਵਿੱਚ ਕੌਂਸਲਰ ਦੇ ਦਫਤਰ ਦੇ ਸਾਹਮਣੇ ਟੁੱਟੀ ਹੋਈ ਸੜਕ ਲੋਕ ਹੋ ਰਹੇ ਪਰੇਸ਼ਾਨ, ਤਕਰੀਬਨ ਇੱਕ ਸਾਲ ਤੋਂ ਸੜਕ ਦਾ ਹੈ ਬੁਰਾ ਹਾਲ  

ਜਲੰਧਰ, 4 ਜੂਨ / ਸੁਨੀਲ ਕੁਮਾਰ

ਸਾਰ

ਵਾਰਡ ਨੰਬਰ 12 ਵਿੱਚ ਲੋਕਾਂ ਵਿਚਾਲੇ ਹੁਣ ਇੱਕ ਹੀ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖ਼ਿਰ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਵਿਕਾਸ ਵਾਰਡ ਨੰਬਰ 12 ਤੱਕ ਕਿਉਂ ਨਹੀਂ ਪਹੁੰਚ ਰਿਹਾ? ਕਰੀਬ ਇੱਕ ਸਾਲ ਤੋਂ ਖਸਤਾ ਹਾਲਤ ਵਿੱਚ ਪਈ ਇਸ ਸੜਕ ਕਾਰਨ ਲੋਕ ਰੋਜ਼ਾਨਾ ਪਰੇਸ਼ਾਨ ਹੋ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ।”

ਵਿਸਤਾਰ

ਜਲੰਧਰ ਸੈਂਟਰਲ ਦੇ ਵਾਰਡ ਨੰਬਰ 12 ਵਿੱਚ ਸੜਕ ਦੀ ਮਾੜੀ ਹਾਲਤ ਲੋਕਾਂ ਲਈ ਲਗਾਤਾਰ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਸੜਕ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ, ਉਹ ਮੌਜੂਦਾ ਕੌਂਸਲਰ ਦੇ ਦਫ਼ਤਰ ਦੇ ਸਾਹਮਣੇ ਤੋਂ ਹੀ ਲੰਘਦੀ ਹੈ, ਪਰ ਇਸ ਦੇ ਬਾਵਜੂਦ ਕਰੀਬ ਇੱਕ ਸਾਲ ਤੋਂ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟੁੱਟੀ ਹੋਈ ਸੜਕ ਅਤੇ ਗੱਡਿਆਂ ਕਾਰਨ ਹਰ ਰੋਜ਼ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦੇ ਖਤਰੇ ਦਾ ਸਾਹਮਣਾ ਕਰਦੇ ਹਨ। ਕਈ ਵਾਰ ਵਾਹਨ ਚਾਲਕਾਂ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਲੋਕ ਸਵਾਲ ਕਰ ਰਹੇ ਹਨ ਕਿ ਜਦੋਂ ਕੌਂਸਲਰ ਦੇ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਦਾ ਇਹ ਹਾਲ ਹੈ ਤਾਂ ਬਾਕੀ ਇਲਾਕੇ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।ਦੂਜੇ ਪਾਸੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਲਈ ਮੁਫ਼ਤ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦੀ ਚਰਚਾ ਪੂਰੇ ਹਲਕੇ ਵਿੱਚ ਹੋ ਰਹੀ ਹੈ। ਪਰ ਵਾਰਡ ਨੰਬਰ 12 ਦੇ ਲੋਕਾਂ ਵਿੱਚ ਇੱਕ ਹੋਰ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ—ਆਖ਼ਿਰ ਇਸ ਸੜਕ ਵੱਲ ਧਿਆਨ ਕਦੋਂ ਦਿੱਤਾ ਜਾਵੇਗਾ? ਲੋਕਾਂ ਦਾ ਕਹਿਣਾ ਹੈ ਕਿ ਜੇ ਸੜਕਾਂ ਹੀ ਟੁੱਟੀਆਂ ਹੋਣ ਤਾਂ ਨਵੀਆਂ ਸਹੂਲਤਾਂ ਦਾ ਪੂਰਾ ਲਾਭ ਲੋਕਾਂ ਤੱਕ ਕਿਵੇਂ ਪਹੁੰਚੇਗਾ?

ਇਲਾਕਾ ਨਿਵਾਸੀਆਂ ਦਾ ਦੋਸ਼ ਨਹੀਂ, ਪਰ ਸਵਾਲ ਜ਼ਰੂਰ ਹੈ ਕਿ ਕਰੀਬ ਇੱਕ ਸਾਲ ਤੋਂ ਖਸਤਾ ਹਾਲਤ ਵਿੱਚ ਪਈ ਇਸ ਸੜਕ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਦਾਅਵੇ ਉਸ ਵੇਲੇ ਹੀ ਸਫਲ ਮੰਨੇ ਜਾਣਗੇ ਜਦੋਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਵੀ ਜ਼ਮੀਨ ’ਤੇ ਨਜ਼ਰ ਆਵੇਗਾ।

ਫਿਲਹਾਲ ਵਾਰਡ ਨੰਬਰ 12 ਦੇ ਲੋਕ ਇਸ ਸੜਕ ਦੀ ਮੁਰੰਮਤ ਦੀ ਉਡੀਕ ਕਰ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਸੰਬੰਧਿਤ ਅਧਿਕਾਰੀ ਅਤੇ ਜਨ ਪ੍ਰਤੀਨਿਧੀ ਜਲਦ ਇਸ ਮਸਲੇ ਵੱਲ ਧਿਆਨ ਦੇਣਗੇ।

Leave a Reply

Your email address will not be published. Required fields are marked *