

ਸੰਗਰੂਰ/ ਰੋਜ਼ਾਨਾਂ ਰਿਪੋਰਟਰ
ਸਾਰ
ਮੁੱਖ ਮੰਤਰੀ ਦੇ ਹਲਕਾ ਧੂਰੀ ਵਿੱਚ ਲੋਕਤੰਤਰ ਦਾ ਘਾਣ ਹੋਇਆ ਹੈ। ਪੰਜਾਬ ਪੁਲੀਸ ਦੇ ਅਫ਼ਸਰ ਸਰਕਾਰ ਦੇ ਏਜੰਟ ਬਣੇ ਹੋਏ ਹਨ। ਭਾਜਪਾ ਆਗੂ ਪ੍ਰੋ. ਉਂਕਾਰ ਸਿੰਘ ਨੂੰ ਅੱਜ ਧੂਰੀ ਵਿੱਚ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਸੜਕ ਉੱਪਰ ਟਰੱਕ ਆਦਿ ਖੜ੍ਹੇ ਕਰ ਕੇ ਉਨ੍ਹਾਂ ਦਾ ਕਾਫ਼ਲਾ ਵੀ ਰੋਕਿਆ ਗਿਆ।
ਵਿਸਤਾਰ
ਨਗਰ ਕੌਂਸਲ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਹਲਕਾ ਧੂਰੀ ਵਿੱਚ ਲੋਕਤੰਤਰ ਧੀਆਂ ਧੱਜੀਆਂ ਉਡ ਰਹੀਆਂ ਹਨ ਪੰਜਾਬ ਪੁਲੀਸ ਦੇ ਅਫ਼ਸਰ ਸਰਕਾਰ ਦੇ ਏਜੰਟ ਬਣੇ ਹੋਏ ਹਨ। ਭਾਜਪਾ ਆਗੂ ਪ੍ਰੋ. ਉਂਕਾਰ ਸਿੰਘ ਨੂੰ ਅੱਜ ਧੂਰੀ ਵਿੱਚ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਸੜਕ ਉੱਪਰ ਟਰੱਕ ਆਦਿ ਖੜ੍ਹੇ ਕਰ ਕੇ ਉਨ੍ਹਾਂ ਦਾ ਕਾਫ਼ਲਾ ਵੀ ਰੋਕਿਆ ਗਿਆ। ਸ੍ਰੀ ਬਿੱਟੂ ਸਥਾਨਕ ਰੈਸਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਭਾਜਪਾ ਆਗੂ ਉਂਕਾਰ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ
ਜਦੋਂਕਿ ਮੁੱਖ ਮੰਤਰੀ ਦੇ ਓ ਐੱਸ ਡੀ, ਪਾਰਟੀ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ਰ੍ਹੇਆਮ ਧੂਰੀ ’ਚ ਘੁੰਮ ਰਹੇ ਹਨ। ਪਹਿਲਾਂ ਪੁਲੀਸ ਉਂਕਾਰ ਸਿੰਘ ਨੂੰ ਥਾਣਾ ਸਿਟੀ ਧੂਰੀ ਲੈ ਗਈ। ਪੁਲੀਸ ਨੂੰ ਜਦੋਂ ਉਨ੍ਹਾਂ ਦੇ ਆਉਣ ਦਾ ਪਤਾ ਲੱਗਿਆ ਤਾਂ ਉਂਕਾਰ ਸਿੰਘ ਨੂੰ ਰੈਸਟ ਹਾਊਸ ਸੰਗਰੂਰ ਲਿਆਂਦਾ ਗਿਆ। ਉਹ ਜਦੋਂ ਰੈਸਟ ਹਾਊਸ ਪੁੱਜੇ ਤਾਂ ਮੁੜ ਪੁਲੀਸ ਉਂਕਾਰ ਨੂੰ ਧੂਰੀ ਲੈ ਗਈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਂਕਾਰ ਸਿੰਘ ਕੋਈ ਡਾਕੂ ਹੈ ਜਿਸ ਬਾਰੇ ਪੁਲੀਸ ਅਧਿਕਾਰੀ ਦੱਸ ਨਹੀਂ ਰਹੇ। ਬਿੱਟੂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੋ ਗਿਆ ਕਿ ‘ਆਪ’ ਨੂੰ ਚੋਣਾਂ ਵਿੱਚ ਹਾਰ ਦਾ ਡਰ ਸਤਾ ਰਿਹਾ ਹੈ। ਪਹਿਲਾਂ ਧੂਰੀ ਵਿਚ ਸੱਤਾਧਾਰੀ ਪਾਰਟੀ ਨੇ ਪੰਜ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਆਪਣੇ ਉਮੀਦਵਾਰ ਬਿਨਾਂ ਮੁਕਾਬਲੇ ਜਿਤਾ ਦਿੱਤੇ। ਇਸ ਤੋਂ ਬਾਅਦ ਚੋਣ ਮੈਦਾਨ ’ਚ ਖੜ੍ਹੇ ਭਾਜਪਾ ਉਮੀਦਵਾਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਰਣਦੀਪ ਸਿੰਘ ਦਿਉਲ, ਐਡਵੋਕੇਟ ਲਲਿਤ ਗਰਗ ਅਤੇ ਹੋਰ ਆਗੂ ਮੌਜੂਦ ਸਨ।
