ਆਪਣੇ ਆਪ ਨੂੰ ਸਨਾਤਨੀ ਕਹਿਣ ਵਾਲੇ ਦੀਪਕ ਬਾਲੀ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ 15 ਘੰਟੇ ਦੇਰ ਰਾਤ ਅਤੇ ਤਿੱਖੀ ਧੁੱਪ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਨਾਤਨੀ ਨਜ਼ਰ ਨਹੀਂ ਆਏ – ਭਾਜਪਾ
ਪ੍ਰੈਸ ਕਾਨਫਰੰਸ ਕਰਨ ਵਾਲੇ ਦੀਪਕ ਬਾਲੀ ਅਤੇ ਉਹਨਾਂ ਦੀ ਫੌਜ ਜੇ ਸੱਚੇ ਸਨਾਤਨੀ ਸਨ ਤਾਂ ਸੰਘਰਸ਼ ਵਿੱਚ ਸ਼ਾਮਲ ਕਿਉਂ ਨਹੀਂ ਹੋਏ – ਸੁਸ਼ੀਲ ਸ਼ਰਮਾ
ਸਨਾਤਨ ਵਿਰੋਧੀ ਸਟਾਲਿਨ ਅਤੇ ਮਮਤਾ ਦਾ ਰੰਗ ਦੀਪਕ ਬਾਲੀ ਅਤੇ ਆਮ ਆਦਮੀ ਪਾਰਟੀ ’ਤੇ ਚੜ੍ਹ ਚੁੱਕਾ ਹੈ – ਕੇ.ਡੀ. ਭੰਡਾਰੀ
ਸਨਾਤਨ ਦੀ ਏਕਤਾ ਦੀ ਤਾਕਤ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਮਨਸੂਬੇ ਨਾਕਾਮ ਕੀਤੇ – ਸ਼ੀਤਲ ਅੰਗੂਰਾਲ
ਸੰਘਰਸ਼ ਤੋਂ ਬਾਅਦ ਹੀ ਬਾਲਾਜੀ ਮਹਾਰਾਜ ਦੀ ਚੌਂਕੀ ਅਤੇ ਕਨ੍ਹੈਯਾ ਮਿੱਤਲ ਦੇ ਪ੍ਰੋਗਰਾਮ ਦੀ ਇਜਾਜ਼ਤ ਮਿਲਣ ਉਪਰੰਤ ਸਪਸ਼ਟੀਕਰਨ ਦੇਣੇ ਸ਼ੁਰੂ ਹੋਏ ???
ਦਿਖਾਵੇ ਵਾਲੇ ਪੰਜਾਬ ਸਰਕਾਰ ਦੇ ਫਰਜ਼ੀ ਸਨਾਤਨੀ ਦੱਸਣ ਕਿ ਬਾਲਾਜੀ ਮਹਾਰਾਜ ਦੀਆਂ ਤਸਵੀਰਾਂ ਵਾਲੇ ਬੋਰਡ ਉਤਾਰਣ ਅਤੇ ਫਾੜਣ ਵਾਲਿਆਂ ’ਤੇ ਕੀ ਕਾਰਵਾਈ ਕੀਤੀ ਗਈ ???
ਪ੍ਰੈਸ ਕਾਨਫਰੰਸ ਕਰਨ ਵਾਲੇ ਬਾਲੀ, ਮਹਿੰਦਰ ਭਗਤ, ਦਿਨੇਸ਼ ਢੱਲ ਸਮੇਤ ਆਪ ਆਗੂ ਪ੍ਰੋਗਰਾਮ ਵਿੱਚ ਹਜ਼ਾਰਾਂ ਸਨਾਤਨੀਆਂ ਦੀ ਭੀੜ ਵੇਖ ਕੇ ਕੁਝ ਮਿੰਟਾਂ ਵਿੱਚ ਹੀ ਪ੍ਰੋਗਰਾਮ ਸਥਾਨ ਤੋਂ ਗਾਇਬ ਹੋ ਗਏ

ਜਲੰਧਰ, 16 ਮਈ (ਸੁਨੀਲ)
ਬੀਤੇ ਵੀਰਵਾਰ ਆਮ ਆਦਮੀ ਪਾਰਟੀ ਦੇ ਮੁੱਖ ਆਗੂਆਂ ਵੱਲੋਂ ਸਾਈਂ ਦਾਸ ਸਕੂਲ ਦੇ ਮੈਦਾਨ ਵਿੱਚ ਹੋਏ ਸ਼੍ਰੀ ਬਾਲਾਜੀ ਮਹਾਰਾਜ ਦੇ ਪ੍ਰੋਗਰਾਮ ਨੂੰ ਪੰਜਾਬ ਪੁਲਿਸ ਵੱਲੋਂ ਸੈਂਕੜਿਆਂ ਸਨਾਤਨੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਇਜਾਜ਼ਤ ਮਿਲਣ ਉਪਰੰਤ ਪ੍ਰੈਸ ਵਾਰਤਾ ਕਰਕੇ ਭਾਜਪਾ ’ਤੇ ਦੋਸ਼ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਮੁੱਖ ਸਲਾਹਕਾਰ ਦੀਪਕ ਬਾਲੀ, ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਮਹਿੰਦਰ ਭਗਤ, ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਸਮੇਤ ਆਪ ਆਗੂਆਂ ’ਤੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ’ਤੇ ਤਿੱਖੇ ਹਮਲੇ ਕੀਤੇ ਗਏ।
ਪ੍ਰੈਸ ਵਾਰਤਾ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਬੀਤੇ ਬੁੱਧਵਾਰ ਦੇਰ ਰਾਤ ਤੋਂ ਸਾਈਂ ਦਾਸ ਸਕੂਲ ਦੇ ਮੈਦਾਨ ਵਿੱਚ ਵੀਰਵਾਰ ਰਾਤ ਹੋਣ ਵਾਲੇ ਬਾਲਾਜੀ ਮਹਾਰਾਜ ਦੇ ਪ੍ਰੋਗਰਾਮ ਦੀ ਤਿਆਰੀ ਲਈ ਲਗਾਈ ਜਾ ਰਹੀ ਲਾਈਟ, ਸਾਊਂਡ, ਟੈਂਟ ਅਤੇ ਡੈਕੋਰੇਸ਼ਨ ਵਿੱਚ ਲੱਗੇ ਕਰਮਚਾਰੀਆਂ ਨੂੰ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ। ਇਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਭਾਜਪਾ ਦੇ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਸਮੇਤ ਸੈਂਕੜਿਆਂ ਧਰਮ ਪ੍ਰੇਮੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ।
ਇਸ ਤੋਂ ਬਾਅਦ ਸਨਾਤਨ ਧਰਮ ਪ੍ਰੇਮੀਆਂ ਅਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਲੋਕਾਂ ਨੇ ਬਾਲਾਜੀ ਮਹਾਰਾਜ ਦੇ ਪ੍ਰੋਗਰਾਮ ਦੇ ਹੱਕ ਵਿੱਚ ਅਤੇ ਪੰਜਾਬ ਪੁਲਿਸ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ। ਵੀਰਵਾਰ ਸਵੇਰੇ ਤੋਂ ਦੁਪਹਿਰ ਕਰੀਬ 2 ਵਜੇ ਤੱਕ ਤਿੱਖੀ ਧੁੱਪ ਵਿੱਚ ਬਾਲਾਜੀ ਮਹਾਰਾਜ ਦੇ ਪ੍ਰੋਗਰਾਮ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸਾਬਕਾ ਮੰਤਰੀ ਅਤੇ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਸਮੇਤ ਹੋਰ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਦੇ ਸੈਂਕੜੇ ਵਰਕਰ ਵੀ ਮੌਜੂਦ ਰਹੇ। 15 ਘੰਟੇ ਤੱਕ ਚਲੇ ਇਸ ਪ੍ਰਚੰਡ ਸੰਘਰਸ਼ ਨੂੰ ਪੁਲਿਸ ਰਾਹੀਂ ਦਬਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਵੀਰਵਾਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਸਨਾਤਨੀ ਕਹਿਣ ਵਾਲੇ ਦੀਪਕ ਬਾਲੀ ਅਤੇ ਆਪ ਆਗੂਆਂ ਨੂੰ ਬੁੱਧਵਾਰ ਦੇਰ ਰਾਤ ਤੋਂ ਵੀਰਵਾਰ ਦੁਪਹਿਰ ਤੱਕ ਤਿੱਖੀ ਧੁੱਪ ਵਿੱਚ 15 ਘੰਟੇ ਪ੍ਰਦਰਸ਼ਨ ਕਰਨ ਵਾਲੇ ਸਨਾਤਨੀ ਕਿਉਂ ਨਹੀਂ ਨਜ਼ਰ ਆਏ।
ਸ਼ੀਤਲ ਅੰਗੂਰਾਲ ਨੇ ਕਿਹਾ ਕਿ ਜੇ ਦੀਪਕ ਬਾਲੀ ਅਤੇ ਉਹਨਾਂ ਦੀ ਟੀਮ ਸੱਚੇ ਸਨਾਤਨੀ ਸਨ ਤਾਂ ਉਹ ਸੰਘਰਸ਼ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਉਹਨਾਂ ਕਿਹਾ ਕਿ ਸਨਾਤਨ ਵਿਰੋਧੀ ਸਟਾਲਿਨ ਅਤੇ ਮਮਤਾ ਦਾ ਰੰਗ ਦੀਪਕ ਬਾਲੀ ਅਤੇ ਆਮ ਆਦਮੀ ਪਾਰਟੀ ’ਤੇ ਪੂਰੀ ਤਰ੍ਹਾਂ ਚੜ੍ਹ ਚੁੱਕਾ ਹੈ।
ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ 15 ਘੰਟੇ ਦੇ ਇਸ ਸੰਘਰਸ਼ ਤੋਂ ਬਾਅਦ ਹੀ ਸ਼੍ਰੀ ਬਾਲਾਜੀ ਮਹਾਰਾਜ ਦੀ ਚੌਂਕੀ ਅਤੇ ਕਨ੍ਹੈਯਾ ਮਿੱਤਲ ਦੇ ਪ੍ਰੋਗਰਾਮ ਦੀ ਇਜਾਜ਼ਤ ਮਿਲੀ, ਜਿਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ-ਆਪਣੇ ਸਪਸ਼ਟੀਕਰਨ ਦੇਣੇ ਸ਼ੁਰੂ ਕੀਤੇ।
ਉਹਨਾਂ ਕਿਹਾ ਕਿ ਸਨਾਤਨ ਦੀ ਏਕਤਾ ਦੇ ਸਾਹਮਣੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਝੁਕਣਾ ਪਿਆ ਅਤੇ ਉਹਨਾਂ ਦੇ ਮਨਸੂਬੇ ਪੂਰੀ ਤਰ੍ਹਾਂ ਨਾਕਾਮ ਹੋ ਗਏ। ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਖਾਵੇ ਵਾਲੇ ਫਰਜ਼ੀ ਸਨਾਤਨੀ ਇਹ ਦੱਸਣ ਕਿ ਬਾਲਾਜੀ ਮਹਾਰਾਜ ਦੀਆਂ ਤਸਵੀਰਾਂ ਵਾਲੇ ਬੋਰਡ ਫਾੜਣ ਅਤੇ ਉਤਾਰਣ ਵਾਲਿਆਂ ’ਤੇ ਕੀ ਕਾਰਵਾਈ ਕੀਤੀ ਗਈ।
ਉਹਨਾਂ ਕਿਹਾ ਕਿ ਪ੍ਰੈਸ ਕਾਨਫਰੰਸ ਕਰਨ ਵਾਲੇ ਦੀਪਕ ਬਾਲੀ, ਮਹਿੰਦਰ ਭਗਤ, ਦਿਨੇਸ਼ ਢੱਲ ਸਮੇਤ ਸਾਰੇ ਆਪ ਆਗੂ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸਨਾਤਨੀਆਂ ਨੂੰ ਵੇਖ ਕੇ ਕੁਝ ਮਿੰਟਾਂ ਵਿੱਚ ਹੀ ਪ੍ਰੋਗਰਾਮ ਸਥਾਨ ਤੋਂ ਗਾਇਬ ਹੋ ਗਏ।
ਇਸ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਸਰਬਜੀਤ ਸਿੰਘ ਮੱਕੜ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਗੌਰਵ ਰਾਏ ਅਤੇ ਅਰਜੁਨ ਹੈੱਪੀ ਮੁੱਖ ਤੌਰ ’ਤੇ ਹਾਜ਼ਰ ਸਨ।
