ਪੰਜਵੀਂ ਕਲਾਸ ਦੇ ਬੱਚੇ ਉੱਪਰ ਅਧਿਆਪਕ ਨੇ ਕੀਤੀ ਤਸ਼ੱਦਦ,ਪਲਾਸਟਿਕ ਦੀਆਂ ਵਿਕਟਾਂ ਨਾਲ ਬੇਰਹਿਮੀ ਨਾਲ ਕੁੱਟਿਆ

ਗੁਰਦਾਸਪੁਰ, 23 ਅਪ੍ਰੈਲ 2026/ ਰੋਜ਼ਾਨਾਂ ਰਿਪੋਰਟਰ

ਇੱਕ ਅਧਿਆਪਕ ਵੱਲੋਂ ਵਿਦਿਆਰਥੀ ਉੱਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ 9 ਸਾਲਾ ਬੱਚੇ ਨੂੰ ਅਧਿਆਪਕ ਵੱਲੋਂ ਪਲਾਸਟਿਕ ਦੀਆਂ ਵਿਕਟਾਂ ਨਾਲ ਇਸ ਕਦਰ ਕੁੱਟਿਆ ਗਿਆ ਕਿ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪੈ ਗਏ।ਪੀੜਤ ਬੱਚਾ ਸਕੂਲ ਤੋਂ ਡਰਿਆ ਹੋਇਆ ਘਰ ਪਰਤਿਆ ਅਤੇ ਉਸ ਨੇ ਮਾਪਿਆਂ ਨੂੰ ਕੁੱਟਮਾਰ ਬਾਰੇ ਕੁਝ ਨਹੀਂ ਦੱਸਿਆ। ਪਰਿਵਾਰ ਨੂੰ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਰਾਤ ਨੂੰ ਮਾਂ ਬੱਚੇ ਦੇ ਕੱਪੜੇ ਬਦਲ ਰਹੀ ਸੀ।ਬੱਚੇ ਦੇ ਸਰੀਰ ‘ਤੇ ਪਏ ਜ਼ਖਮਾਂ ਦੇ ਨਿਸ਼ਾਨ ਦੇਖ ਕੇ ਮਾਤਾ ਭਾਵੁਕ ਹੋ ਗਈ। ਬੱਚੇ ਨੇ ਰੋਂਦੇ ਹੋਏ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਉਸ ਨੂੰ ਸ਼ਰਾਰਤ ਕਰਨ ਦੀ ਸਜ਼ਾ ਵਜੋਂ ਪਲਾਸਟਿਕ ਦੀਆਂ ਵਿਕਟਾਂ ਨਾਲ ਬੇਰਹਿਮੀ ਨਾਲ ਕੁੱਟਿਆ ਹੈ।ਜਦੋਂ ਪਿੰਡ ਦੇ ਮੋਹਤਬਰ ਵਿਅਕਤੀ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਸਕੂਲ ਪਹੁੰਚੇ, ਤਾਂ ਉਕਤ ਅਧਿਆਪਕ ਸਕੂਲ ਵਿੱਚੋਂ ਗਾਇਬ ਸੀ। ਬੱਚੇ ਦੇ ਮਾਪਿਆਂ ਨੇ ਇਸ ਘਟਨਾ ਨੂੰ ਸ਼ਰਾਰਤ ਦੀ ਸਜ਼ਾ ਨਾਲੋਂ ਕਿਤੇ ਵੱਧ ਕਰਾਰ ਦਿੱਤਾ ਹੈ।ਇਸ ਘਟਨਾ ਨੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੋਈ ਹੱਕ ਨਹੀਂ, ਜੋ ਬੱਚਿਆਂ ‘ਤੇ ਅੱਤਿਆਚਾਰ ਕਰਦੇ ਹਨ।ਬੱਚੇ ਦੇ ਮਾਪੇ ਉਸ ਨੂੰ ਨਾਲ ਲੈ ਕੇ ਜ਼ਿਲ੍ਹਾ ਬਾਲ ਭਲਾਈ ਦਫ਼ਤਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (DEO) ਕੋਲ ਪਹੁੰਚੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਪਰਮਜੀਤ ਕੌਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ, “ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ।ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਅਧਿਆਪਕ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

Leave a Reply

Your email address will not be published. Required fields are marked *