
ਸਾਹਨੇਵਾਲ/ ਰੋਜਾਨਾ ਰਿਪੋਰਟਰ
ਪੰਜਾਬ ਨੂੰ ਭਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ (AAP) ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਸਾਹਨੇਵਾਲ ਹਲਕੇ ਦੇ ਇੱਕ ‘ਆਪ’ ਵਲੰਟੀਅਰ ਨੇ ਮੰਤਰੀ ਦੇ ਪੀਏ, ਰਛਪਾਲ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ।‘ਆਪ’ ਵਲੰਟੀਅਰ ਮੁਹੰਮਦ ਫੈਜ਼ਲ ਨੇ ਦੋਸ਼ ਲਗਾਇਆ ਹੈ ਕਿ ਮੰਤਰੀ ਦੇ ਪੀਏ ਨੇ ਇੱਕ ਪਲਾਟ ਦੀ ਨਿਸ਼ਾਨਦੇਹੀ ਕਰਨ ਲਈ 5 ਲੱਖ ਰੁਪਏ ਲਏ, ਅਤੇ ਨਿਸ਼ਾਨਦੇਹੀ ਵੀ ਨਹੀਂ ਕਰਵਾਈ। ਉਹ ਇੱਕ ਸਾਲ ਤੋਂ ਮੰਤਰੀ ਮੁੰਡੀਆਂ ਕੋਲ ਚੱਕਰ ਲਗਾ ਰਿਹਾ ਸੀ, ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ।ਟਰਾਲੀ ਬਣਾਉਣ ਵਾਲੇ ਉੱਦਮੀ ਦੀ ਵੀਡੀਓ ਦੇਖਣ ਤੋਂ ਬਾਅਦ, ਮੁਹੰਮਦ ਫੈਜ਼ਲ ਨੇ ਹਿੰਮਤ ਜੁਟਾਈ ਅਤੇ ਉਸਨੇ ਮੰਤਰੀ ਦੇ ਪੀਏ ਵਿਰੁੱਧ ਮੋਰਚਾ ਖੋਲ੍ਹ ਦਿੱਤਾ।
