ਟੀ-20 ਵਿਸ਼ਵ ਕੱਪ ਜਿੱਤਣ ‘ਤੇ ਐਚ.ਡੀ.ਸੀ.ਏ. ਨੇ ਮਨਾਇਆ ਜਸ਼ਨ, ਖਿਡਾਰੀਆਂ ਨੇ ਮਨਾਈ ਖੂਬ ਖੁਸ਼ੀ 

ਟੀ-20 ਵਿਸ਼ਵ ਕੱਪ ਜਿੱਤਣ ‘ਤੇ ਐਚ.ਡੀ.ਸੀ.ਏ. ਨੇ ਮਨਾਇਆ ਜਸ਼ਨ, ਖਿਡਾਰੀਆਂ ਨੇ ਮਨਾਈ ਖੂਬ ਖੁਸ਼ੀ

ਹੁਸ਼ਿਆਰਪੁਰ 9 ਮਾਰਚ (ਤਰਸੇਮ ਦੀਵਾਨਾ ) – ਐਚ.ਡੀ.ਸੀ.ਏ. ਹੁਸ਼ਿਆਰਪੁਰ ਵੱਲੋਂ ਭਾਰਤੀ ਕ੍ਰਿਕਟ ਟੀਮ ਦੁਆਰਾ ਟੀ-20 ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਐਚ.ਡੀ.ਸੀ.ਏ. ਦੇ ਖਿਡਾਰੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ ਅਤੇ ਭਾਰਤੀ ਕ੍ਰਿਕਟ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਦੇ ਜੈਕਾਰਾਂ ਨਾਲ ਬੱਚਿਆਂ ਨੇ ਭਾਰਤ ਦੇ ਵਿਸ਼ਵ ਜੇਤੂ ਹੋਣ ਦਾ ਜਸ਼ਨ ਮਨਾਇਆ। ਇਸ ਮੌਕੇ ‘ਤੇ ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਖਿਡਾਰੀਆਂ ਨੂੰ ਮਨ ਲਗਾ ਕੇ ਸਖ਼ਤ ਮਿਹਨਤ ਕਰਨ ਅਤੇ ਪੰਜਾਬ ਤੇ ਦੇਸ਼ ਲਈ ਖੇਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਖ਼ਤ ਮਿਹਨਤ ਕਰ ਕੇ ਹੀ ਅਸੀਂ ਕ੍ਰਿਕਟ ਵਿੱਚ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਮੁਕਾਮ ਹਾਸਲ ਕਰ ਸਕਦੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਲਗਨ ਨਾਲ ਐਚ.ਡੀ.ਸੀ.ਏ. ਕੋਚ ਬੱਚਿਆਂ ਤੋਂ ਮਿਹਨਤ ਕਰਵਾ ਰਹੇ ਹਨ, ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਤੋਂ ਕੋਈ-ਨ-ਕੋਈ ਖਿਡਾਰੀ ਭਾਰਤੀ ਟੀਮ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗਾ। ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਦੇ ਮੌਕੇ ‘ਤੇ ਐਚ.ਡੀ.ਸੀ.ਏ. ਪ੍ਰਧਾਨ ਦਲਜੀਤ ਸਿੰਘ ਖੇਲਾ ਨੇ ਸਮੂਹ ਭਾਰਤੀ ਟੀਮ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਤੋਂ ਖੂਬ ਮਨ ਲਗਾ ਕੇ ਮਿਹਨਤ ਕਰ ਕੇ ਆਪਣੇ ਮਾਤਾ-ਪਿਤਾ ਤੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕਰਨ ਦੀ ਗੱਲ ਕਹੀ। ਇਸ ਮੌਕੇ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟ੍ਰੇਨਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਪੰਕਜ ਕੁਮਾਰ, ਦਿਨੇਸ਼ ਸ਼ਰਮਾ, ਗਰਾਊਂਡਮੈਨ ਸੋਢੀਰਾਮ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ, ਜੂਨੀਅਰ ਕੋਚ ਨਿਕਿਤਾ ਕੁਮਾਰੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਜੇਤੂ ਬਣਨ ਦੀ ਵਧਾਈ ਦਿੱਤੀ। ਇਸ ਮੌਕੇ ‘ਤੇ ਐਚ.ਡੀ.ਸੀ.ਏ. ਦੇ ਸਕੱਤਰ ਵਿਵੇਕ ਸਾਹਨੀ, ਡਾ. ਪੰਕਜ ਸ਼ਿਵ, ਮਨੋਜ ਓਹਰੀ, ਠਾਕੁਰ ਯੋਗਰਾਜ ਤੋਂ ਇਲਾਵਾ ਐਚ.ਡੀ.ਸੀ.ਏ. ਦੇ ਸੀਨੀਅਰ ਖਿਡਾਰੀ ਸਤਪ੍ਰੀਤ ਸਾਬੀ, ਸੋਨੂੰ ਠਾਕੁਰ, ਜਸਵੀਰ ਸਿੰਘ, ਅਨਿਲ ਹੰਸ, ਨਰੇਸ਼ ਕਾਲੂ, ਤਾਰਾ ਚੰਦ, ਅਮਿਤ ਠਾਕੁਰ, ਕੁਲਵੀਰ ਹੈਪੀ, ਆਦਿ ਨੇ ਵੀ ਵਧਾਈ ਦਿੱਤੀ

Leave a Reply

Your email address will not be published. Required fields are marked *