*ਜੈ ਭੀਮ ਟੀਮ ਪੰਜਾਬ ਵਲੋਂ ਕਰਵਾਇਆ ਗਿਆ ਕੈਡਰ ਕੈਂਪ*
*ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝੋ :- ਡਾ.ਜੱਖੂ*
ਰੋਜ਼ਾਨਾ ਰਿਪੋਰਟਰ

ਜੈ ਭੀਮ ਟੀਮ ਪੰਜਾਬ ਦੇ ਮੁੱਖੀ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਅੱਜ ਜਥੇਬੰਦੀ ਦੇ ਮੁੱਖ ਦਫ਼ਤਰ (ਜੱਖੂ ਹਸਪਤਾਲ) ਵਿਖੇ ਚੋਣਵੇਂ ਆਗੂਆਂ ਦਾ 11 ਵਜੇ ਸਵੇਰ ਤੋ 3.30PM ਤੱਕ ਇੱਕ ਜਥੇਬੰਦਕ ਕੈਡਰ ਕੈਂਪ ਲਗਾਇਆ ਗਿਆ । ਬਹੁਤ ਸੀਨੀਅਰ ਸਾਥੀ ਸਰਪੰਚ ਜਸਵਿੰਦਰ ਸਿੰਘ ਤਲਵਨ, ਪ੍ਰਿੰਸੀਪਲ ਕੇਵਲ ਸਿੰਘ, ਡਾ. ਅਵਨੀਤ ਕੌਰ ਜੱਖੂ ਹੈਪੀ ਕੌਲ , ਬੀ.ਕੇ. ਰੱਤੂ, ਸੰਜੀਵ ਮੂਲਨਿਵਾਸੀ, ਜਸਵੰਤ ਸਿੰਘ ਫੌਜੀ, ਮਾਸਟਰ ਕੁਲਦੀਪ ਸਿੰਘ ਟਾਂਡਾ, ਮਹਿੰਦਰ ਸਿੰਘ, ਸ਼ੋਕੀਨ ਕੁਮਾਰ ਮਾਹੀ, ਸੋਨੂੰ ਜੱਖੂ , ਮੈਡਮ ਮਨਜੀਤ, ਸਿਮਰਨਜੀਤ ਕੌਰ, ਹਰਮੀਤ ਕੌਰ, ਹੈਸੀ ਸਿੰਘ, ਨਿਰਮਲ ਸਮਰਾ, ਗੁਰਦੀਪ ਗੁਰਾਇਆ ਅਤੇ ਐਡਵੋਕੇਟ ਸੰਜੀਵ ਭੌਰਾ ਜੀ ਖਾਸ ਤੌਰ ਤੇ ਸ਼ਾਮਿਲ ਹੋਏ । ਅਖੀਰ ‘ਚ 10 ਮਈ 2026 ਨੂੰ ਫਗਵਾੜਾ ਵਿਖੇ ਸ਼੍ਰੋ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਬੇਗਮਪੁਰਾ ਪੰਥਕ ਇੱਕਠ ਦੀ ਕਾਮਯਾਬੀ ਲਈ ਵੀ ਵਰਕਰਾਂ ਤੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆ ਗਈਆਂ।
