4.66 ਕਰੋੜ ਦੇ ਪ੍ਰਾਜੈਕਟ ਤਹਿਤ ਲਗਾਈਆਂ ਜਾਣਗੀਆਂ 6 ਹਜ਼ਾਰ ਸਟ੍ਰੀਟ ਲਾਈਟਾਂ

P ਕੈਬਨਿਟ ਮੰਤਰੀ ਵੱਲੋਂ ਸਟ੍ਰੀਟ ਲਾਈਟ ਪ੍ਰਾਜੈਕਟ ਦਾ ਉਦਘਾਟਨ

4.66 ਕਰੋੜ ਦੇ ਪ੍ਰਾਜੈਕਟ ਤਹਿਤ ਲਗਾਈਆਂ ਜਾਣਗੀਆਂ 6 ਹਜ਼ਾਰ ਸਟ੍ਰੀਟ ਲਾਈਟਾਂ

ਜਲੰਧਰ, 19 ਫਰਵਰੀ /ਸੁਨੀਲ ਕੁਮਾਰ

ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿਖੇ ਨਾਖਾ ਵਾਲੇ ਬਾਗ ਤੋਂ ਨਕੋਦਰ ਰੋਡ ਤੱਕ ਅਤੇ ਘਾਹ ਮੰਡੀ ਤੋਂ ਕੋਟ ਸਦੀਕ ਨਹਿਰ ਤੱਕ ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ 4.66 ਕਰੋੜ ਦੇ ਇਸ ਪ੍ਰਾਜੈਕਟ ਤਹਿਤ 6 ਹਜ਼ਾਰ ਸਟ੍ਰੀਟ ਲਾਈਟ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਨਕੋਦਰ ਰੋਡ ਤੋਂ ਨਾਖਾ ਵਾਲਾ ਬਾਗ ਤੱਕ, ਤਿਲਕ ਨਗਰ, ਦਸਮੇਸ਼ ਨਗਰ ਤੱਕ ਅਤੇ ਤੂਰ ਇਨਕਲੇਵ ਵਾਲੇ ਪਾਸੇ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟ੍ਰੀਟ ਲਾਈਟਾਂ ਲੱਗਣ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਪ੍ਰਮੁੱਖ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟ੍ਰੀਟ ਦੇ ਲੱਗਣ ਨਾਲ ਜਿਥੇ ਇਲਾਕੇ ਦੇ ਲੋਕਾਂ ਨੂੰ ਰਾਤ ਨੂੰ ਹਨੇਰੇ ਵਿੱਚ ਆਉਣ-ਜਾਣ ਵਿੱਚ ਸੌਖ ਹੋਵੇਗੀ ਉਥੇ ਸੁਰੱਖਿਅਤ ਮਾਹੌਲ ਮਿਲੇਗਾ।ਸ਼੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ।ਇਸ ਮੌਕੇ ਕੌਂਸਲਰ ਅਜੈ ਬੱਬਰ, ਸੰਜੀਵ ਭਗਤ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *