ਵਿਧਾਇਕ ਗਰੇਵਾਲ ਦੀ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਗਲਤ ਕੰਮ ਛੱਡੋ ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ 

ਵਿਧਾਇਕ ਗਰੇਵਾਲ ਦੀ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਗਲਤ ਕੰਮ ਛੱਡੋ ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ 

– ਵਾਰਡ ਕੌਂਸਲਰ, ਵਲੰਟੀਅਰ ਅਤੇ ਆਮ ਲੋਕਾਂ ਨੇ ਸੰਭਾਲਿਆ ਮੋਰਚਾ 

– ਏਸੀਪੀ ਸੁਮਿਤ ਸੂਦ ਨੇ ਕੀਤੀ ਪੁਲਿਸ ਪਬਲਿਕ ਮੀਟਿੰਗ ਨਸ਼ਾ ਵੇਚਣ ਵਾਲਿਆਂ ਦੀ ਦੇਉ ਸੂਚਨਾ ਤੁਰੰਤ ਹੋਵੇਗੀ ਕਾਰਵਾਈ 

ਲੁਧਿਆਣਾ:24 ਦਸੰਬਰ (ਗਰਗ) ਵਿਧਾਨ ਸਭਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਏਸੀਪੀ ਸੁਮਿਤ ਸੂਦ ਵੱਲੋਂ ਅੱਜ ਬਿਹਾਰੀ ਕਲੋਨੀ ਵਿਖੇ ਇੱਕ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਨਸ਼ੇ ਦੇ ਸੁਦਾਗਰਾਂ ਨੂੰ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੋ ਵੀ ਕੋਈ ਵਿਅਕਤੀ ਇਸ ਮਾੜੇ ਕੰਮ ਨਾਲ ਜੁੜਿਆ ਹੋਇਆ ਹੈ ਉਹ ਜਲਦ ਤੋਂ ਜਲਦ ਆਪਣਾ ਕੰਮ ਬੰਦ ਕਰਕੇ ਇਸ ਇਲਾਕੇ ਨੂੰ ਖਾਲੀ ਕਰੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਨ ਲਈ ਤਿਆਰ ਰਹੇ, ਉਹਨਾਂ ਕਿਹਾ ਕਿ ਇਸ ਕਾਲੇ ਕੰਮ ਲਈ ਜੋ ਵੀ ਕੋਈ ਸਾਥ ਦੇਵੇਗਾ ਉਸ ਨੂੰ ਪਹਿਲਾਂ ਸਜ਼ਾ ਦਿੱਤੀ ਜਾਵੇਗੀ , ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਵੀ ਅੰਦਰ ਕਿਸੇ ਵੀ ਨਸ਼ੇ ਦੇ ਸੌਦਾਗਰ ਨੂੰ ਬਖਸ਼ਿਆ ਨਹੀਂ ਜਾਵੇਗਾ । ਉਹਨਾਂ ਕਿਹਾ ਕਿ ਵਾਰਡ ਪੱਧਰ ਤੇ ਆਮ ਆਦਮੀ ਪਾਰਟੀ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਆਪਣੇ ਤੌਰ ਤੇ ਨਸ਼ੇ ਦੇ ਸੁਦਾਗਰਾਂ ਨਾਲ ਦੋ ਹੱਥ ਕਰਨ ਲਈ ਮੈਦਾਨ ਵਿੱਚ ਉਤਰ ਚੁੱਕੀਆਂ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਦਿਨੀ ਵਾਰਡ ਕੌਂਸਲਰਾਂ ਅਤੇ ਵਲੰਟੀਅਰ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰੀਬ 15 ਵਿਅਕਤੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਜਿਨਾਂ ਤੇ ਪੁਲਿਸ ਵੱਲੋਂ ਫੌਰੀ ਤੌਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਹੁਣ ਸਾਡੀ ਸਾਰੀ ਟੀਮ ਇਹਨਾਂ ਦੇ ਖਿਲਾਫ ਮੈਦਾਨ ਚ ਉੱਤਰ ਚੁੱਕੀ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ । ਇਸ ਮੀਟਿੰਗ ਦੌਰਾਨ ਏਸੀਪੀ ਸੁਮਿਤ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕੰਮ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਆਓ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਯੁੱਧ ਨਸ਼ਿਆ ਵਿਰੁੱਧ ਤੁਸੀਂ ਵੀ ਆਪਣਾ ਸਹਿਯੋਗ ਦਿਓ ਤੁਹਾਡੇ ਇਲਾਕੇ ਚ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਸਾਨੂੰ ਦਿਓ ਅਸੀਂ ਜਿੱਥੇ ਤੁਹਾਡਾ ਨਾਮ ਤੇ ਪਤਾ ਗੁਪਤ ਰੱਖਾਂਗੇ ਉਥੇ ਹੀ ਨਸ਼ੇ ਦੇ ਸੌਦਾਗਰਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਾਂਗੇ, ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਸੁਮਿਤ ਸੂਦ ਨੇ ਕਿਹਾ ਕਿ ਜੇ ਤੁਸੀਂ ਇਮਾਨਦਾਰੀ ਨਾਲ ਆਪਣਾ ਫਰਜ਼ ਸਮਝਦੇ ਹੋਏ ਇਸ ਨੂੰ ਨਿਭਾਓਗੇ ਤਾਂ ਅਸੀਂ ਕੁਝ ਸਮੇਂ ਚ ਹੀ ਇਸ ਨਸ਼ੇ ਦੀ ਕੋਹੜ ਨੂੰ ਸੂਬੇ ਚੋਂ ਖਤਮ ਕਰ ਸਕਾਂ ਗੇ। ਇਸ ਮੌਕੇ ਤੇ ਵਾਰਡ ਕੌਂਸਲਰ ਅਸ਼ਵਨੀ ਸ਼ਰਮਾ , ਕੌਂਸਲਰ ਅਨੁੱਜ ਚੌਧਰੀ , ਰਾਜ ਗਰੇਵਾਲ , ਗੱਗੀ ਸ਼ਰਮਾ , ਗੁਰਨਾਮ ਗਾਮਾ , ਵਿੱਕੀ ਕੁਮਾਰ , ਵਲੰਟੀਅਰਾ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *